ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Wednesday, Jan 27, 2021 - 08:23 PM (IST)
ਮਾਸਕੋ-ਰੂਸ 'ਚ ਗਲੋਬਲੀ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਨਾਲ ਇਨਫੈਕਟਿਡ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਰੂਸੀ ਪ੍ਰਤੀਕਿਰਿਆ ਕੇਂਦਰ ਨੇ ਬੁੱਧਵਾਰ ਨੂੰ ਇਥੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ 29 ਅਕਤੂਬਰ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਵਧੇਰੇ 18,241 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ 'ਚ 29 ਅਕਤੂਬਰ ਨੂੰ 17,717 ਮਾਮਲੇ ਸਾਹਮਣੇ ਆਏ ਸਨ ਅਤੇ ਇਸ ਤੋਂ ਇਕ ਦਿਨ ਪਹਿਲੇ 18,283 ਮਾਮਲਿਆਂ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ
ਕੇਂਦਰ ਨੇ ਕਿਹਾ ਕਿ ਇਸ ਤੋਂ ਪਿਛਲੇ ਦਿਨ ਦੇਸ਼ ਦੇ 85 ਖੇਤਰਾਂ 'ਚ 17,741 ਮਾਮਲਿਆਂ ਦੀ ਪੁਸ਼ਟੀ ਹੋਈ ਸੀ ਜਿਨ੍ਹਾਂ 'ਚੋਂ 1834 ਮਾਮਲੇ ਸਰਗਰਮ ਸਨ, ਜਿਸ 'ਚ ਕੋਈ ਵੀ ਲੱਛਣ ਨਹੀਂ ਸਨ। ਰੂਸ 'ਚ ਕੋਰੋਨਾ ਇਨਫੈਕਟਿਡ ਦੀ ਗਿਣਤੀ 0.47 ਫੀਸਦੀ ਹੋਰ ਵਧਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ 37,74,672 ਤੱਕ ਪਹੁੰਚ ਗਈ ਹੈ। ਮਾਸਕੋ 'ਚ ਇਸ ਮਿਆਦ 'ਚ 1837 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲੇ ਦਿਨ ਇਨ੍ਹਾਂ ਦੀ ਗਿਣਤੀ 2317 ਸੀ। ਇਸ ਤੋਂ ਬਾਅਦ ਸੇਂਟ ਪੀਟਰਸਰਬਰਗ 'ਚ 1813, ਮਾਸਕੋ ਖੇਤਰ 'ਚ 928 ਨਵੇਂ ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ -ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ : ਈ.ਯੂ. ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।