ਬ੍ਰਿਟੇਨ ''ਚ ਪਹਿਲੀ ਵਾਰ ਇੱਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 1,20,000 ਤੋਂ ਵਧ ਨਵੇਂ ਮਾਮਲੇ
Saturday, Dec 25, 2021 - 02:19 AM (IST)
ਲੰਡਨ - ਬ੍ਰਿਟੇਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 122,186 ਨਵੇਂ ਮਾਮਲੇ ਦਰਜ ਕੀਤੇ ਅਤੇ ਇਹ ਪਹਿਲੀ ਵਾਰ ਹੈ, ਜਦੋਂ ਇੱਥੇ ਇੱਕ ਦਿਨ ਵਿੱਚ 1,20,000 ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਇੱਥੇ ਕੋਰੋਨਾ ਨਾਲ ਹੁਣ ਤੱਕ 1,18,91,292 ਲੋਕ ਪ੍ਰਭਾਵਿਤ ਹੋਏ ਹਨ। ਉਥੇ ਹੀ ਇਹ ਇਸ ਦੌਰਾਨ ਇਸ ਜਾਨਲੇਵਾ ਵਾਇਰਸ ਕਾਰਨ 137 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਇੱਥੇ ਕੋਵਿਡ-19 ਦੀ ਵਜ੍ਹਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧਕੇ 1,47,857 ਹੋ ਗਈ। ਬ੍ਰਿਟੇਨ ਵਿੱਚ ਇਸ ਸਮੇਂ ਕੋਰੋਨਾ ਤੋਂ ਪੀੜਤ 8,240 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਇੱਥੇ ਇੱਕ ਦਿਨ ਵਿੱਚ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੇ 23,719 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਬਾਅਦ ਇੱਥੇ 1,14,625 ਹੁਣ ਤੱਕ ਓਮੀਕਰੋਨ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।