ਆਸਟ੍ਰੇਲੀਆ 'ਚ ਕੋਰੋਨਾ ਦੇ 12 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ, 6 ਲੋਕਾਂ ਦੀ ਮੌਤ
Wednesday, May 11, 2022 - 01:19 PM (IST)
ਪਰਥ (ਪਿਆਰਾ ਸਿੰਘ ਨਾਭਾ): ਬੀਤੇ 24 ਘੰਟਿਆਂ ਦੌਰਾਨ ਪੱਛਮੀ ਆਸਟ੍ਰਲੀਆ ਵਿੱਚ ਕੋਰੋਨਾ ਦੇ 12,390 ਨਵੇਂ ਮਾਮਲੇ ਦਰਜ ਹੋਣ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ 6 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਇਨ੍ਹਾਂ ਅੰਕੜਿਆਂ ਵਿੱਚ ਰੈਪਿਡ ਐਂਟੀਜਨ ਟੈਸਟਾਂ ਦੇ 9,511 ਨਤੀਜੇ ਅਤੇ ਪੀ.ਸੀ.ਆਰ. ਟੈਸਟਾਂ ਦੇ 2,879 ਨਤੀਜੇ ਸ਼ਾਮਿਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਬਣੇਗੀ 'ਬਿਟਕੁਆਇਨ ਸਿਟੀ', ਰਾਸ਼ਟਰਪਤੀ ਨੇ ਸ਼ੇਅਰ ਕੀਤਾ ਡਿਜ਼ਾਈਨ (ਤਸਵੀਰਾਂ)
ਇਸ ਦੌਰਾਨ ਰਾਜ ਭਰ ਵਿੱਚ ਚਲੰਤ ਕੋਰੋਨਾ ਮਰੀਜ਼ਾਂ ਦੀ ਗਿਣਤੀ 61,775 ਹੋ ਗਈ ਹੈ। ਰਾਜ ਦੇ ਹਸਪਤਾਲਾਂ ਵਿੱਚ 286 ਕੋਰੋਨਾ ਮਰੀਜ਼ ਦਾਖਿਲ ਹਨ ਜਦੋਂ ਕਿ ਇਨ੍ਹਾਂ ਵਿੱਚੋਂ 8 ਮਰੀਜ਼ ਆਈ.ਸੀ.ਯੂ. ਵਿੱਚ ਵੀ ਹਨ। 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਕੋਵਿਡ-19 ਵੈਕਸੀਨ ਦੀਆਂ ਤਿੰਨ ਡੋਜ਼ਾਂ ਲੈਣ ਵਾਲਿਆਂ ਦੀ ਦਰ 80.4% ਹੈ ਅਤੇ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਾਲਿਆਂ ਵਿੱਚ ਵੈਕਸੀਨ ਦੀਆਂ ਦੋ ਡੋਜ਼ਾਂ ਲੈਣ ਵਾਲਿਆਂ ਦੀ ਦਰ 95% ਤੋਂ ਜ਼ਿਆਦਾ ਹੈ ਅਤੇ ਇੱਕ ਡੋਜ਼ ਲੈਣ ਵਾਲਿਆਂ ਦੀ ਦਰ ਵੀ 95% ਤੋਂ ਜ਼ਿਆਦਾ ਹੀ ਹੈ।