ਸੀਰੀਆਈ, ਰੂਸੀ ਹਮਲਿਆਂ ''ਚ 100 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ

02/21/2018 7:34:15 PM

ਅਰਬਿਨ— ਸੀਰੀਆ 'ਚ ਵਿਧਰੋਹੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸੀਰੀਆਈ ਤੇ ਰੂਸੀ ਹਮਲਿਆਂ 'ਚ 100 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਹੋ ਗਈ। ਹਮਲਿਆਂ ਦੇ ਕਾਰਨ ਇਕ ਹੋਰ ਹਸਪਤਾਲ 'ਚ ਕੰਮ ਠੱਪ ਹੋ ਗਿਆ ਹੈ। ਇਹ ਹਮਲੇ  ਵਿਧਰੋਹੀਆਂ ਦੇ ਗੜ੍ਹ ਪੂਰਬੀ ਘੋਟਾ 'ਚ ਹੋਏ ਹਨ।
ਸੀਰੀਆ 'ਚ ਪਿਛਲੇ ਸੱਤ ਸਾਲਾਂ ਤੋਂ ਜਾਰੀ ਜੰਗ ਦੇ ਵਿਚਕਾਰ ਇਕ ਵੱਡੇ ਘਟਨਾਕ੍ਰਮ 'ਚ ਸਰਕਾਰ ਸਮਰਥਕ ਲੜਾਕਿਆਂ ਨੂੰ ਉੱਤਰੀ ਅਫਰੀਨ 'ਚ ਭੇਜਿਆ ਗਿਆ ਹੈ। ਉਥੇ ਉਨ੍ਹਾਂ ਨੂੰ ਤੁਰਕੀ ਦੇ ਬਲਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਸੀਰੀਅਨ ਆਬਜ਼ਵੇਟਰੀ ਫਾਰ ਹਿਊਮਨ ਰਾਈਟਜ਼ ਦੇ ਮੁਤਾਬਕ ਐਤਵਾਰ ਤੋਂ ਦੋਵਾਂ ਪੱਖਾਂ ਦੇ ਵਿਚਕਾਰ ਝੜਪਾਂ ਤੇਜ਼ ਹੋ ਗਈਆਂ ਹਨ ਤੇ ਇਸੇ ਕਾਰਨ ਘੱਟ ਤੋਂ ਘੱਟ 250 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਦਰਜਨਾਂ ਬੱਚੇ ਵੀ ਸ਼ਾਮਲ ਹਨ। ਮੰਗਲਵਾਰ ਨੂੰ ਹੋਏ ਹਵਾਈ ਹਮਲਿਆਂ 'ਚ 106 ਨਾਗਰਿਕਾਂ ਦੀ ਮੌਤ ਹੋ ਗਈ। ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਹਮਲਿਆਂ 'ਚ 100 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਹੋਈ ਹੈ। ਸੋਮਵਾਰ ਦੇ ਹਮਲਿਆਂ 'ਚ 127 ਨਾਗਰਿਕਾਂ ਦੀ ਮੌਤ ਹੋ ਗਈ ਸੀ।


Related News