ਬੰਗਲਾਦੇਸ਼ ''ਚ ਵਿਦਰੋਹ ਦੌਰਾਨ 1,000 ਤੋਂ ਵੱਧ ਲੋਕਾਂ ਦੀ ਮੌਤ , 400 ਲੋਕ ਹੋਏ ਨੇਤਰਹੀਣ

Friday, Aug 30, 2024 - 12:28 PM (IST)

ਢਾਕਾ (ਯੂ. ਐੱਨ. ਆਈ.)- ਬੰਗਲਾਦੇਸ਼ ਵਿਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਜਨਤਕ ਵਿਦਰੋਹ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਅਤੇ 400 ਤੋਂ ਵੱਧ ਨੇਤਰਹੀਣ ਹੋ ਗਏ। ਦੇਸ਼ ਦੀ ਸਿਹਤ ਸਲਾਹਕਾਰ ਨੂਰਜਹਾਂ ਬੇਗਮ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜਾਬਾਗ ਸਥਿਤ ਕੇਂਦਰੀ ਪੁਲਸ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਗੱਲ ਕੀਤੀ। 

ਹਿਊਮਨ ਰਾਈਟਸ ਸਪੋਰਟ ਸੋਸਾਇਟੀ ਨੇ ਕਿਹਾ ਕਿ 21 ਅਗਸਤ ਨੂੰ ਇਸ ਨੂੰ ਪ੍ਰਦਰਸ਼ਨਾਂ ਦੌਰਾਨ 819 ਲੋਕਾਂ ਦੀ ਮੌਤ ਬਾਰੇ ਪੀੜਤ ਪਰਿਵਾਰਾਂ, ਹਸਪਤਾਲਾਂ, ਗਵਾਹਾਂ ਅਤੇ ਰਾਸ਼ਟਰੀ ਅਖਬਾਰਾਂ ਤੋਂ ਜਾਣਕਾਰੀ ਮਿਲੀ ਸੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫਤਰ ਦੁਆਰਾ 16 ਅਗਸਤ ਨੂੰ ਪ੍ਰਕਾਸ਼ਿਤ ਇੱਕ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਬੰਗਲਾਦੇਸ਼ ਵਿੱਚ 16 ਜੁਲਾਈ ਤੋਂ 11 ਅਗਸਤ ਦੇ ਵਿਚਕਾਰ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਦੌਰਾਨ 650 ਲੋਕ ਮਾਰੇ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ- ਦੁੱਖਦਾਇਕ ਖ਼ਬਰ : ਬੱਚਿਆਂ ਸਣੇ ਇਕੋ ਪਰਿਵਾਰ ਦੇ 12 ਮੈਂਬਰਾਂ ਦੀ ਦਰਦਨਾਕ ਮੌਤ 

ਨੂਰਜਹਾਂ ਨੇ ਦੱਸਿਆ ਕਿ ਕਈ ਜ਼ਖਮੀ ਪੁਲਸ ਕਰਮਚਾਰੀ ਪੁਲਸ ਹਸਪਤਾਲ 'ਚ ਇਲਾਜ ਅਧੀਨ ਹਨ, ਕਈਆਂ ਨੂੰ ਲੱਤਾਂ ਅਤੇ ਸਿਰ 'ਤੇ ਸੱਟਾਂ ਲੱਗੀਆਂ ਹਨ, ਪਰ ਉਹ ਠੀਕ ਹੋ ਰਹੇ ਹਨ। ਇੱਕ ਜ਼ਖਮੀ ਵਿਦਿਆਰਥੀ ਕੋਆਰਡੀਨੇਟਰ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡੇਲੀ ਸਟਾਰ ਅਨੁਸਾਰ ਸਲਾਹਕਾਰ ਨੇ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਜ਼ਖਮੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਨੂਰਜਹਾਂ ਨੇ ਬਗਾਵਤ ਦੌਰਾਨ ਆਪਣੀ ਨਜ਼ਰ ਗੁਆਉਣ ਵਾਲੇ ਲੋਕਾਂ ਦੀ ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੀੜਤਾਂ ਨੇ ਇੱਕ ਜਾਂ ਦੋਨੋਂ ਅੱਖਾਂ ਦੀ ਦ੍ਰਿਸ਼ਟੀ ਗੁਆ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News