ਮੈਕਸੀਕੋ ਵਿਚ ਇਕ ਹਫਤੇ ''ਚ ਵਧੇ ਕੋਰੋਨਾ ਦੇ 22 ਹਜ਼ਾਰ ਹੋਰ ਮਾਮਲੇ

Sunday, May 31, 2020 - 11:27 AM (IST)

ਮੈਕਸੀਕੋ ਵਿਚ ਇਕ ਹਫਤੇ ''ਚ ਵਧੇ ਕੋਰੋਨਾ ਦੇ 22 ਹਜ਼ਾਰ ਹੋਰ ਮਾਮਲੇ

ਮੈਕਸੀਕੋ ਸਿਟੀ- ਮੈਕਸੀਕੋ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਪਿਛਲੇ 24 ਘੰਟਿਆਂ ਵਿਚ 2,885 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 8,75,00 ਹੋ ਗਈ ਹੈ ਅਤੇ ਇਸ ਨਾਲ 364 ਲੋਕਾਂ ਦੀ ਮੌਤ ਹੋਈ ਹੈ। ਮੈਕਸੀਕੋ ਵਿਚ ਇਕ ਹਫਤੇ ਵਿਚ 22 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ।

ਉਪ ਮੰਤਰੀ ਹਿਊਗੋ ਲੋਪਜ-ਗੇਟਲ ਨੇ ਟਵਿੱਟਰ 'ਤੇ ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,"ਬਦਕਿਸਮਤੀ ਨਾਲ ਇਸ ਮਹਾਮਾਰੀ ਕਾਰਨ ਦੇਸ਼ ਵਿਚ 9,779 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੇਟੇਲ ਨੇ ਕਿਹਾ ਕਿ ਸ਼ਨੀਵਾਰ ਨੂੰ 2,885 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 87,512 ਹੋ ਗਈ ਹੈ। ਇਕ ਹਫਤਾ ਪਹਿਲਾ ਮੈਕਸੀਕੋ ਵਿਚ ਕੋਵਿਡ-19 ਨਾਲ 7,179 ਮੌਤਾਂ ਹੋਈਆਂ ਸਨ ਤੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 65,856 ਸੀ। ਇਸ ਦੇ ਬਾਅਦ ਦੇ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਵੱਧ ਕੇ 87,512 ਹੋ ਗਈ ਹੈ। ਇਕ ਹਫਤੇ ਵਿਚ ਨਵੇਂ 22,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਇਸ ਦੌਰਾਨ 2500 ਲੋਕਾਂ ਦੀ ਮੌਤ ਹੋਈ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 3,220 ਨਵੇਂ ਮਾਮਲੇ ਸਾਹਮਣੇ ਆਉਣ ਅਤੇ 370 ਦੀ ਮੌਤ ਦੀ ਰਿਪੋਰਟ ਮਿਲੀ ਹੈ। 
 


author

Lalita Mam

Content Editor

Related News