ਸੰਯੁਕਤ ਅਰਬ ਅਮੀਰਾਤ 2024 'ਚ ਚੰਨ 'ਤੇ ਭੇਜੇਗਾ ਪੁਲਾੜ ਗੱਡੀ
Tuesday, Sep 29, 2020 - 05:13 PM (IST)

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 2024 ਵਿਚ ਚੰਨ 'ਤੇ ਇਕ ਮਨੁੱਖ ਰਹਿਤ ਪੁਲਾੜ ਗੱਡੀ ਭੇਜੇਗਾ। ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿੰਦ ਅਲ ਮਕਤੂਮ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਚੰਨ 'ਤੇ ਪੁਲਾੜ ਗੱਡੀ ਭੇਜਣ ਦੀ ਘੋਸ਼ਣਾ ਕੀਤੀ। ਇਸ ਸਾਲ ਦੇ ਸ਼ੁਰੂ ਵਿਚ ਯੂ.ਏ.ਈ. ਨੇ ਮੰਗਲ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਬਾਅਦ ਅਲ ਮਕਤੂਮ ਦੀ ਇਹ ਘੋਸ਼ਣਾ ਆਈ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਮਿਲਟਰੀਕਰਨ ਵਾਲੀ ਕਿੱਤਾਮੁਖੀ ਸਿਖਲਾਈ ਹੁਣ ਤਿੱਬਤ 'ਚ ਸਰਗਰਮ : ਅਮਰੀਕੀ ਥਿੰਕ-ਟੈਂਕ
ਅਲ ਮਕਤੂਮ ਨੇ ਕਿਹਾ ਕਿ ਗੱਡੀ ਦਾ ਨਾਮ ਉਹਨਾਂ ਦੇ ਮਰਹੂਮ ਪਿਤਾ 'ਰਾਸ਼ਿਦ' ਦੇ ਨਾਮ 'ਤੇ ਹੋਵੇਗਾ। ਜੇਕਰ 2024 ਵਿਚ ਯੂ.ਏ.ਈ. ਨੂੰ ਸਫਲਤਾ ਹਾਸਲ ਹੁੰਦੀ ਹੈ ਤਾਂ ਉਹ ਅਮਰੀਕਾ, ਸੋਵੀਅਤ ਸੰਘ ਅਤੇ ਚੀਨ ਦੇ ਬਾਅਦ ਚੌਥਾ ਦੇਸ਼ ਹੋਵੇਗਾ। ਭਾਰਤ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਿਹਾ। ਇਸੇ ਤਰ੍ਹਾਂ ਇਜ਼ਰਾਈਲ ਅਤੇ ਜਾਪਾਨ ਵੀ ਅਸਫਲ ਹੋਏ ਸਨ।