ਅੱਜ ਚੰਦਰਮਾ ਤੇ ਬ੍ਰਹਿਸਪਤੀ ਦਿਖਣਗੇ ਨੇੜੇ-ਨੇੜੇ

Tuesday, May 21, 2019 - 01:58 AM (IST)

ਲੰਡਨ–ਯੂ. ਕੇ. ਵਿਚ 21 ਮਈ ਨੂੰ ਖਗੋਲ ਸ਼ਾਸਤਰੀ ਸਾਫ ਆਸਮਾਨ ਵਿਚ ਸੌਰ ਪ੍ਰਣਾਲੀ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਨੂੰ ਚੰਦਰਮਾ ਦੇ 4 ਡਿਗਰੀ ਨੇੜੇ ਵੇਖ ਸਕਣਗੇ। ਇਸ ਮੌਕੇ ਚੰਦਰਮਾ ਅਤੇ ਬ੍ਰਹਿਸਪਤੀ ਇਕ ਹੀ ਆਧਾਰ 'ਤੇ ਦਿਖਾਈ ਦਿੰਦੇ ਨਜ਼ਰ ਆਉਣਗੇ।

PunjabKesari

ਇਸ ਮੌਕੇ ਬ੍ਰਹਿਸਪਤੀ ਕਿਸੇ ਵੀ ਹੋਰ ਤਾਰੇ ਦੀ ਤੁਲਨਾ ਵਿਚ ਜ਼ਿਆਦਾ ਚਮਕਦਾਰ ਦਿਖਾਈ ਦੇਵੇਗੀ ਅਤੇ ਧਰਤੀ 'ਤੇ ਵੀ ਨੇੜੇ ਨਜ਼ਰ ਆਵੇਗਾ। ਧਰਤੀ ਤੋਂ 652 ਮਿਲੀਅਨ ਕਿਲੋਮੀਟਰ ਦੀ ਦੂਰੀ ਵਾਲਾ ਬ੍ਰਹਿਸਪਤੀ ਗ੍ਰਹਿ ਆਪਣੇ ਆਕਾਰ ਤੋਂ ਥੋੜ੍ਹਾ ਵੱਡਾ ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਅਸਲ ਵਿਚ ਚੰਦਰਮਾ ਤੋਂ 1685 ਗੁਣਾ ਦੂਰੀ 'ਤੇ ਸਥਿਤ ਹੈ

PunjabKesari


Karan Kumar

Content Editor

Related News