ਪੰਜਾਬੀਆਂ ਨੇ ਵੀ ਕੈਨੇਡੀਅਨਜ਼ ਨਾਲ ਮਿਲ ਕੇ ਮਨਾਇਆ 'ਹੈਲੋਵੀਨ ਤਿਉਹਾਰ' (ਤਸਵੀਰਾਂ)

11/01/2017 12:29:57 PM

ਮਾਂਟਰੀਅਲ— 31 ਅਕਤੂਬਰ ਨੂੰ ਵਿਸ਼ਵ ਦੇ ਕਈ ਦੇਸ਼ਾਂ ਨੇ ਹੈਲੋਵੀਨ ਦਾ ਤਿਉਹਾਰ ਮਨਾਇਆ। ਕੈਨੇਡੀਅਨਜ਼ 'ਚ ਵੀ ਇਸ ਤਿਉਹਾਰ ਪ੍ਰਤੀ ਪੂਰਾ ਉਤਸ਼ਾਹ ਦੇਖਿਆ ਗਿਆ। ਬਹੁਤ ਸਾਰੇ ਪੰਜਾਬੀਆਂ ਨੇ ਵੀ ਵਿਦੇਸ਼ੀਆਂ ਦੇ ਇਸ ਤਿਉਹਾਰ 'ਚ ਹਿੱਸਾ ਲਿਆ। ਕਈ ਲੋਕਾਂ ਨੇ ਆਪਣੇ ਘਰਾਂ ਨੂੰ ਭੂਤਾਂ ਦੇ ਘਰਾਂ ਵਾਂਗ ਸਜਾਇਆ ਹੋਇਆ ਸੀ। ਪੰਜਾਬੀਆਂ ਵਲੋਂ ਹੈਲੋਵੀਨ ਸੰਬੰਧੀ ਇਕ ਸਮਾਗਮ ਬਰੈਂਪਟਨ ਵਿਖੇ ਵੁੱਡਸਲੀ ਰੋਡ ਦੇ ਇਕ ਦਫਤਰ ਵਿਚ ਕਰਵਾਇਆ ਗਿਆ। 

PunjabKesari
ਪੁਲਸ ਲੋਕਾਂ ਨੂੰ ਵਾਰ-ਵਾਰ ਸੁਚੇਤ ਕਰ ਰਹੀ ਸੀ ਕਿ ਲੋਕ ਆਪਣੇ ਬੱਚਿਆਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਜਾਂਚ ਕਰਨ ਮਗਰੋਂ ਹੀ ਦੇਣ। ਤੁਹਾਨੂੰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਸੀ, ਜਿਸ ਕੋਲ ਨਸ਼ਿਆਂ ਨਾਲ ਬਣਾਈਆਂ ਗਈਆਂ ਟੌਫੀਆਂ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਸਨ, ਜੋ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੀਆਂ ਹਨ।
ਕੁੱਝ ਸਕੂਲਾਂ ਨੇ ਬੱਚਿਆਂ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਹੈਲੋਵੀਨ ਲੁੱਕ 'ਚ ਆਉਣ 'ਤੇ ਰੋਕ ਲਗਾ ਦਿੱਤੀ ਸੀ ਅਤੇ ਇਸ 'ਤੇ ਅਮਲ ਵੀ ਕੀਤਾ ਗਿਆ। ਬੱਚਿਆਂ ਦੇ ਮਾਂ-ਬਾਪ ਨੂੰ ਨੋਟਿਸ ਭੇਜ ਕੇ ਦੱਸਿਆ ਗਿਆ ਸੀ ਕਿ ਸਕੂਲ 'ਚ ਹੈਲੋਵੀਨ ਨਹੀਂ ਮਨਾਇਆ ਜਾਵੇਗਾ। 

PunjabKesari
ਉਂਝ ਦੇਸ਼ ਦੇ ਕੋਨੇ-ਕੋਨੇ 'ਚ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਖਾਸ ਪਹਿਰਾਵਿਆਂ 'ਚ ਦਿਖਾਈ ਦਿੱਤੇ। ਕ੍ਰਿਸਮਿਸ ਤੋਂ ਪਹਿਲਾਂ ਇਹ ਖਾਸ ਤਿਉਹਾਰ ਹੁੰਦਾ ਹੈ ਜਿਸ ਨੂੰ ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਨਾਉਂਦੇ ਹਨ।


Related News