ਮੰਕੀਪੌਕਸ ਦਾ ਕਹਿਰ ਪਹਿਲਾਂ ਤੋਂ ਹੀ ਇਕ ਐਮਰਜੈਂਸੀ ਸਥਿਤੀ ਹੈ : ਅਫਰੀਕੀ ਅਧਿਕਾਰੀ

Friday, Jul 01, 2022 - 10:34 PM (IST)

ਹਰਾਰੇ-ਅਫਰੀਕਾ 'ਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉਥੇ ਫੈਲਣ ਵਾਲੇ ਮੰਕੀਪੌਕਸ ਦੇ ਕਹਿਰ ਨੂੰ ਇਕ ਐਮਰਜੈਂਸੀ ਸਥਿਤੀ ਦੇ ਰੂਪ 'ਚ ਦੇਖ ਰਹੇ ਹਨ ਅਤੇ ਅਮੀਰ ਦੇਸ਼ਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਟੀਕਿਆਂ ਦੀ ਅਸਮਾਨ ਵੰਡ ਵਰਗੇ ਹਾਲਾਤ ਤੋਂ ਬਚਣ ਦੀ ਕੋਸ਼ਿਸ਼ ਤਹਿਤ ਟੀਕਿਆਂ ਦੀ ਸੀਮਤ ਸਪਲਾਈ ਨੂੰ ਸਾਂਝਾ ਕਰੇ। ਮੰਕੀਪੌਕਸ ਦਹਾਕਿਆਂ ਤੋਂ ਮੱਧ ਅਤੇ ਪੱਛਮੀ ਅਫਰੀਕਾ ਦੇ ਕੁਝ ਹਿੱਸਿਆਂ 'ਚ ਲੋਕਾਂ ਨੂੰ ਬੀਮਾਰ ਕਰ ਰਿਹਾ ਹੈ ਪਰ ਪ੍ਰਯੋਗਸ਼ਾਲਾ ਨਿਦਾਨ ਦੀ ਕਮੀ ਅਤੇ ਕਮਜ਼ੋਰ ਨਿਗਰਾਨੀ ਦਾ ਮਤਲਬ ਹੈ ਕਿ ਪੂਰੇ ਮਹਾਂਦੀਪ 'ਚ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਵਿਸ਼ਵ ਪਾਰਸੀ ਸੰਮੇਲਨ ਦਾ ਆਯੋਜਨ

ਅਫਰੀਕਾ ਦੇ ਦੇਸ਼ਾਂ ਨੇ ਇਸ ਸਾਲ ਹੁਣ ਤੱਕ 1,800 ਤੋਂ ਜ਼ਿਆਦਾ ਸ਼ੱਕੀ ਮਾਮਲਿਆਂ ਦੀ ਸੂਚੀ ਦਿੱਤੀ ਹੈ ਜਿਨ੍ਹਾਂ 'ਚੋਂ 70 ਤੋਂ ਜ਼ਿਆਦਾ ਮੌਤਾਂ ਸ਼ਾਮਲ ਹਨ। ਅਫਰੀਕਾ ਰੋਗ ਕੰਟਰੋਲ ਕੇਂਦਰ ਦੇ ਕਾਰਜਕਾਰੀ ਨਿਰਦੇਸ਼ਕ ਅਹਿਮਦ ਓਗਵੈਲ ਨੇ ਕਿਹਾ ਕਿ ਸਾਡੇ ਲਈ ਇਸ ਕਹਿਰ ਦਾ ਮਤਲਬ ਐਮਰਜੈਂਸੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਮੰਕੀਪੌਕਸ ਨੂੰ ਇਕ ਐਮਰਜੈਂਸੀ ਸਥਿਤੀ ਦੇ ਰੂਪ 'ਚ ਨਿਰਧਾਰਿਤ ਕਰਨ 'ਚ ਸਮਰਥ ਹੋਣਾ ਚਾਹੁੰਦੇ ਹਾਂ ਤਾਂ ਕਿ ਇਸ ਨਾਲ ਹੋਰ ਦਰਦ ਅਤੇ ਤਕਲੀਫ ਨਾ ਹੋਵੇ। ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਹਫਤੇ ਫੈਸਲਾ ਕੀਤਾ ਸੀ ਕਿ ਬੀਮਾਰੀ ਦਾ ਵਧਣਾ ਚਿੰਤਾਜਨਕ ਹੈ ਪਰ ਇਸ ਦੇ ਬਾਵਜੂਦ ਅਜੇ ਇਸ ਨੂੰ ਗਲੋਬਲ ਸਿਹਤ ਆਫ਼ਤ ਐਲਾਨ ਕਰਨ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਇਕ ਹਫ਼ਤੇ 'ਚ ਕੋਰੋਨਾ ਦੇ ਮਾਮਲਿਆਂ 'ਚ ਹੋਇਆ 32 ਫੀਸਦੀ ਵਾਧਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News