ਕੋਰੋਨਾ : ਸੈਲਾਨੀਆਂ ਤੋਂ ਬਿਸਕੁਟ-ਫਲ ਖਾਣ ਵਾਲੇ ਜਾਨਵਰਾਂ ਨੂੰ ਭੁੱਖ ਨੇ ਤੜਫਾਇਆ

Saturday, Mar 14, 2020 - 11:08 AM (IST)

ਥਾਈਲੈਂਡ— ਕੋਰੋਨਾ ਵਾਇਰਸ ਕਾਰਨ ਜਿੱਥੇ ਦੁਨੀਆ ਭਰ 'ਚ ਕਾਰੋਬਾਰ ਅਤੇ ਸ਼ਹਿਰ ਬੰਦ ਹੋ ਰਹੇ ਹਨ, ਉੱਥੇ ਹੀ ਕਈ ਦੇਸ਼ਾਂ ਨੇ ਸੈਲਾਨੀਆਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ। ਅਜਿਹੇ ਹਾਲਾਤ 'ਚ ਸੈਲਾਨੀਆਂ ਨਾਲ ਜੁੜੇ ਵਪਾਰ ਕਰਨ ਵਾਲੇ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਪਰ ਇਨਸਾਨਾਂ ਦੇ ਨਾਲ ਹੀ ਜਾਨਵਰਾਂ 'ਤੇ ਵੀ ਇਸ ਦੀ ਮਾਰ ਪੈ ਰਹੀ ਹੈ। ਥਾਈਲੈਂਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਸਿਰਫ ਇਕ ਕੇਲੇ ਕਾਰਨ ਸੈਂਕੜੇ ਭੁੱਖੇ ਬਾਂਦਰ ਆਪਸ 'ਚ ਲੜ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਇੱਥੇ ਸੈਲਾਨੀਆਂ ਦੀ ਕਮੀ ਹੋ ਗਈ ਹੈ ਤੇ ਸੈਲਾਨੀਆਂ ਤੋਂ ਮਿਲਣ ਵਾਲੇ ਫਲਾਂ ਦਾ ਸੁਆਦ ਲੈਣ ਵਾਲੇ ਜਾਨਵਰ ਹੁਣ ਭੁੱਖ ਨਾਲ ਤੜਫ ਰਹੇ ਹਨ।
PunjabKesari

ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਹ ਖਬਰ ਥਾਈਲੈਂਡ ਦੇ ਸ਼ਹਿਰ ਲੋਪਬੁਰੀ ਦੀ ਹੈ ਜੋ ਇਕ ਸੈਲਾਨੀ ਸਥਾਨ ਹੈ ਅਤੇ ਕੋਰੋਨਾ ਕਾਰਨ ਇੱਥੇ ਪਿਛਲੇ ਕੁਝ ਹਫਤਿਆਂ 'ਚ ਸੈਲਾਨੀਆਂ ਦਾ ਆਉਣਾ ਘੱਟ ਹੋ ਗਿਆ ਹੈ। ਅਜਿਹੇ 'ਚ ਇੱਥੇ ਰਹਿਣ ਵਾਲੇ ਬਾਂਦਰਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਕਿਉਂਕਿ ਇਹ ਬਾਂਦਰ ਸੈਲਾਨੀਆਂ ਤੋਂ ਮਿਲਣ ਵਾਲੇ ਭੋਜਨ-ਫਲਾਂ 'ਤੇ ਹੀ ਨਿਰਭਰ ਰਹਿੰਦੇ ਹਨ। ਇਸ ਦੇ ਨਾਲ ਹੀ ਸ਼ਹਿਰਾਂ 'ਚ ਵੀ ਬਾਜ਼ਾਰ ਬੰਦ ਹੋਣ ਕਾਰਨ ਇਨ੍ਹਾਂ ਬਾਂਦਰਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਹੈ।​​​​​​​


Related News