ਵਰਲਡ ਚੈਂਪੀਅਨ ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਦੱਖਣੀ ਅਫਰੀਕਾ ਨੂੰ ਮਿਲੇ ਕਿੰਨੇ ਰੁਪਏ
Sunday, Jun 30, 2024 - 04:32 AM (IST)
ਸਪੋਰਟਸ ਡੈਸਕ - ਆਈਸੀਸੀ ਟੀ-20 ਵਿਸ਼ਵ ਕੱਪ 2024 ਸਮਾਪਤ ਹੋ ਗਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ 2 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਗਿਆ। ਕੇਨਸਿੰਗਟਨ ਓਵਲ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਹੋਇਆ, ਜਿਸ 'ਚ ਭਾਰਤੀ ਟੀਮ ਨੇ 7 ਦੌੜਾਂ ਨਾਲ ਯਾਦਗਾਰ ਜਿੱਤ ਹਾਸਲ ਕੀਤੀ। ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਤਾਂ ਮਾਲਾਮਾਲ ਹੋਈ ਹੀ ਹੈ, ਇਸ ਦੇ ਨਾਲ ਹੀ ਉਪ ਜੇਤੂ ਦੱਖਣੀ ਅਫ਼ਰੀਕਾ ਦੀ ਟੀਮ 'ਤੇ ਵੀ ਪੈਸਿਆਂ ਦੀ ਬਰਸਾਤ ਹੋਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਮੈਗਾ ਈਵੈਂਟ ਲਈ ਪਹਿਲਾਂ ਹੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ। ਟੀ-20 ਵਿਸ਼ਵ ਕੱਪ 2024 ਲਈ ਕੁੱਲ 11.25 ਮਿਲੀਅਨ ਡਾਲਰ (ਲਗਭਗ 93.51 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ- ਫਾਈਨਲ ਮੈਚ 'ਚ ਨਜ਼ਰ ਆਇਆ ਕੋਹਲੀ ਦਾ 'ਵਿਰਾਟ' ਰੂਪ, ਕਪਤਾਨ ਨੂੰ ਨਹੀਂ ਕੀਤਾ ਨਿਰਾਸ਼
ਟੀ-20 ਵਿਸ਼ਵ ਕੱਪ 2024 ਜਿੱਤਣ ਵਾਲੀ ਭਾਰਤੀ ਟੀਮ ਨੂੰ ਲਗਭਗ 20.36 ਕਰੋੜ ਰੁਪਏ (2.45 ਮਿਲੀਅਨ ਡਾਲਰ) ਮਿਲੇ ਹਨ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੇਤੂ ਟੀਮ ਨੂੰ ਇੰਨੀ ਰਕਮ ਮਿਲੀ ਹੈ। ਜਦੋਂ ਕਿ ਫਾਈਨਲ ਵਿੱਚ ਹਾਰਨ ਵਾਲੀ ਟੀਮ, ਯਾਨੀ ਉਪ ਜੇਤੂ ਦੱਖਣੀ ਅਫਰੀਕਾ ਨੂੰ ਲਗਭਗ 10.64 ਕਰੋੜ ਰੁਪਏ (1.28 ਮਿਲੀਅਨ ਡਾਲਰ) ਮਿਲੇ। ਜਦੋਂ ਕਿ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਹੋਰ ਟੀਮਾਂ, ਅਫਗਾਨਿਸਤਾਨ ਅਤੇ ਇੰਗਲੈਂਡ ਨੂੰ ਲਗਭਗ 6.54 ਕਰੋੜ ਰੁਪਏ (787,500 ਡਾਲਰ) ਦਿੱਤੇ ਗਏ ਸਨ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਸਨ। ਹਰ ਟੀਮ ਨੂੰ ਆਈਸੀਸੀ ਵੱਲੋਂ ਕੁਝ ਰਕਮ ਦਿੱਤੀ ਜਾਂਦੀ ਸੀ। ਸੁਪਰ-8 (ਦੂਜੇ ਦੌਰ) ਤੋਂ ਅੱਗੇ ਨਾ ਵਧਣ ਵਾਲੀਆਂ ਟੀਮਾਂ ਨੂੰ 382,500 ਡਾਲਰ (ਲਗਭਗ 3.17 ਕਰੋੜ ਰੁਪਏ) ਮਿਲੇ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਦੇਸ਼ 'ਚ ਦੀਵਾਲੀ ਵਰਗਾ ਮਾਹੌਲ, ਹਰ ਪਾਸੇ ਢੋਲ ਅਤੇ ਪਟਾਕਿਆਂ ਦੀ ਗੂੰਜ
ਜਦੋਂ ਕਿ ਨੌਵੇਂ ਤੋਂ 12ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 247,500 ਡਾਲਰ (ਕਰੀਬ 2.05 ਕਰੋੜ ਰੁਪਏ) ਮਿਲੇ। ਜਦਕਿ 13ਵੇਂ ਤੋਂ 20ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 225,000 ਡਾਲਰ (ਲਗਭਗ 1.87 ਕਰੋੜ ਰੁਪਏ) ਮਿਲੇ। ਇਸ ਤੋਂ ਇਲਾਵਾ ਮੈਚ ਜਿੱਤਣ 'ਤੇ (ਸੈਮੀਫਾਈਨਲ ਅਤੇ ਫਾਈਨਲ ਨੂੰ ਛੱਡ ਕੇ) ਟੀਮਾਂ ਨੂੰ 31,154 ਡਾਲਰ (ਲਗਭਗ 25.89 ਲੱਖ ਰੁਪਏ) ਵਾਧੂ ਮਿਲੇ।
ਇਹ ਵੀ ਪੜ੍ਹੋ- ਭਾਰਤ 17 ਸਾਲ ਬਾਅਦ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ
ਟੀ-20 ਵਿਸ਼ਵ ਕੱਪ 2024 ਦੀ ਇਨਾਮੀ ਰਾਸ਼ੀ
• ਜੇਤੂ (ਭਾਰਤ) : ਲਗਭਗ 20.36 ਕਰੋੜ ਰੁਪਏ
• ਉਪ ਜੇਤੂ (ਦੱਖਣੀ ਅਫਰੀਕਾ) : 10.64 ਕਰੋੜ ਰੁਪਏ
• ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਟੀਮ: 6.54 ਕਰੋੜ ਰੁਪਏ
• ਦੂਜੇ ਰਾਉਂਡ ਵਿੱਚ ਬਾਹਰ ਹੋਣ 'ਤੇ : 3.17 ਕਰੋੜ ਰੁਪਏ
• 9ਵੇਂ ਤੋਂ 12ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ : 2.05 ਕਰੋੜ ਰੁਪਏ
• 13ਵੇਂ ਤੋਂ 20ਵੇਂ ਸਥਾਨ ਤੱਕ ਦੀਆਂ ਟੀਮਾਂ : 1.87 ਕਰੋੜ
• ਰਾਊਂਡ 1 ਅਤੇ ਰਾਊਂਡ 2 ਵਿਚ ਜਿੱਤਣ ਵਾਲੀ ਟੀਮ: 25.89 ਲੱਖ ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e