ਹੈਰਾਨੀਜਨਕ! 5 ਦਿਨਾਂ 'ਚ ਦੋ ਵਾਰ ਗਰਭਵਤੀ ਹੋਈ ਔਰਤ, ਇਕੋ ਦਿਨ ਪੈਦਾ ਹੋਏ ਬੱਚੇ
Wednesday, Jun 01, 2022 - 01:34 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਟੈਕਸਾਸ ਦੀ ਰਹਿਣ ਵਾਲੀ ਇੱਕ ਔਰਤ 5 ਦਿਨਾਂ ਵਿੱਚ ਦੋ ਵਾਰ ਗਰਭਵਤੀ ਹੋ ਗਈ। ਇਸ ਘਟਨਾ ਨੂੰ 25 ਸਾਲਾ ਕਾਰਾ ਵਿਨਹੋਲਡ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਕ ਸਾਲ ਪਹਿਲਾਂ ਗਰਭਪਾਤ ਕਾਰਨ ਕਾਰਾ ਟੁੱਟ ਗਈ ਸੀ ਪਰ ਹੁਣ ਇਕੱਠੇ ਦੋ ਬੱਚਿਆਂ ਦੇ ਜਨਮ ਤੋਂ ਉਹ ਬਹੁਤ ਖੁਸ਼ ਹੈ।
ਜੌੜੇ ਨਹੀਂ ਹਨ ਦੋਵੇਂ ਬੱਚੇ
ਇਹ ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦਾ ਹੈ। ਕਾਰਾ 5 ਦਿਨਾਂ ਵਿੱਚ ਦੋ ਵਾਰ ਗਰਭਵਤੀ ਹੋਈ। ਕਾਰਾ ਮੁਤਾਬਕ ਉਹ ਗਰਭਧਾਰਨ ਦੀ ਯੋਜਨਾ ਬਣਾ ਰਹੀ ਸੀ ਪਰ ਉਸ ਨੂੰ ਪਤਾ ਲੱਗਾ ਕਿ ਉਸ ਨੇ ਦੂਜੀ ਵਾਰ ਵੀ ਕੰਸੀਵ ਕੀਤਾ ਹੈ। ਇਹ ਉਦੋਂ ਹੋਇਆ ਜਦੋਂ ਉਹ ਪਹਿਲਾਂ ਹੀ ਗਰਭਵਤੀ ਹੋ ਚੁੱਕੀ ਸੀ। ਕਾਰਾ ਨੇ ਦੂਜੀ ਵਾਰ ਕੰਸੀਵ ਕੀਤਾ ਪਰ ਇਹ ਬੱਚੇ ਜੌੜੇ ਨਹੀਂ ਸਨ। ਦੋਵੇਂ ਗਰਭ ਅਵਸਥਾ 'ਚ 5 ਦਿਨਾਂ ਦਾ ਅੰਤਰ ਸੀ। ਡਾਕਟਰੀ ਭਾਸ਼ਾ ਵਿੱਚ ਇਸ ਕਿਸਮ ਦੀ ਸਥਿਤੀ ਨੂੰ 'ਸੁਪਰਫੀਟੇਸ਼ਨ' ਕਿਹਾ ਜਾਂਦਾ ਹੈ।ਡਾਕਟਰ ਹਰ ਦੋ ਹਫ਼ਤਿਆਂ ਬਾਅਦ ਕਾਰਾ ਦਾ ਅਲਟਰਾਸਾਊਂਡ ਕਰਦੇ ਸਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸੁਪਰਫੀਟੇਸ਼ਨ ਹੀ ਹੈ ਅਤੇ ਕਿਤੇ ਬੱਚਾ ਕੁਪੋਸ਼ਣ ਦਾ ਸ਼ਿਕਾਰ ਤਾਂ ਨਹੀਂ।
ਭਰੂਣ ਦੇ ਵਿਕਾਸ ਨਾਲ ਤੈਅ ਹੁੰਦਾ ਹੈ ਬੱਚੇ ਦਾ ਜਨਮ
ਜੇਕਰ ਪਹਿਲਾਂ ਤੋਂ ਗਰਭਵਤੀ ਔਰਤ ਦੁਬਾਰਾ ਗਰਭਵਤੀ ਹੁੰਦੀ ਹੈ ਤਾਂ ਗਰਭ ਵਿੱਚ ਦੋਵੇਂ ਬੱਚੇ ਇੱਕੋ ਸਮੇਂ ਪੈਦਾ ਹੋਣਗੇ ਪਰ ਦੋਵਾਂ ਵਿੱਚ ਅੰਤਰ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕਿਸ ਭਰੂਣ ਦਾ ਵਿਕਾਸ ਕਦੋਂ ਸ਼ੁਰੂ ਹੋਇਆ ਸੀ। ਨਾਲ ਹੀ ਦੋਵਾਂ ਭਰੂਣਾਂ ਦੇ ਆਕਾਰ ਅਤੇ ਉਮਰ ਵਿੱਚ ਅੰਤਰ ਹੋਵੇਗਾ।ਕਾਰਾ ਵਿਨਹੋਲਡ ਅਤੇ ਉਸ ਦਾ ਪਤੀ ਬਲੇਕ ਆਪਣੇ ਬੱਚਿਆਂ ਦੇ ਜਨਮ ਤੋਂ ਬਾਅਦ ਬਹੁਤ ਖੁਸ਼ ਹਨ। ਕਾਰਾ ਨੇ ਦੱਸਿਆ ਕਿ 2019 'ਚ ਉਸ ਦਾ ਗਰਭਪਾਤ ਹੋਇਆ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋ ਬੱਚੇ ਪੈਦਾ ਹੋ ਰਹੇ ਹਨ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਕ ਬੱਚੇ ਤੋਂ ਬਾਅਦ ਉਸ ਦਾ ਪਤੀ ਅਤੇ ਉਹ ਬੱਚੇ ਦੀ ਯੋਜਨਾ ਬਣਾ ਰਹੇ ਸਨ ਪਰ ਕਿਸੇ ਕਾਰਨ ਉਸ ਦਾ ਤਿੰਨ ਵਾਰ ਗਰਭਪਾਤ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦਾ ਇਹ 'ਸ਼ੇਰ' ਬਣਿਆ ਸੁਪਰਮਾਡਲ, ਲੋਕਾਂ 'ਚ ਬਣਿਆ ਚਰਚਾ ਦਾ ਵਿਸ਼ਾ (ਤਸਵੀਰਾਂ)
ਕਾਰਾ ਨੇ ਅੱਗੇ ਦੱਸਿਆ ਕਿ ਸਾਡੇ ਲਈ ਇਹ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਉਸ ਨੇ ਆਪਣੇ ਦੋ ਪੁੱਤਰਾਂ ਦਾ ਨਾਮ ਸੇਲਸਨ ਅਤੇ ਸੇਡਾਨ ਰੱਖਿਆ। ਮਾਂ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰਾਂ ਦੀ ਦਿੱਖ ਬਹੁਤ ਮਿਲਦੀ-ਜੁਲਦੀ ਹੈ ਅਤੇ ਅਸੀਂ ਅਕਸਰ ਦੋਵਾਂ ਵਿਚਕਾਰ ਬਹੁਤ ਉਲਝਣ ਵਿਚ ਰਹਿੰਦੇ ਹਾਂ। ਕਾਰਾ ਨੇ ਕਿਹਾ, ਦੋਵੇਂ ਬਿਲਕੁਲ ਇੱਕੋ ਜਿਹੇ ਦਿਖਾਈ ਦਿੰਦੇ ਹਨ, ਇਸ ਲਈ ਲੋਕ ਅਕਸਰ ਪੁੱਛਦੇ ਹਨ ਕੀ ਦੋਵੇਂ ਜੌੜੇ ਹਨ।ਇਸ ਤਰ੍ਹਾਂ ਦਾ ਹੀ ਇਕ ਮਾਮਲਾ ਇੰਗਲੈਂਡ ਦਾ ਸਾਹਮਣੇ ਆਇਆ ਸੀ ਜਿੱਥੇ ਇਕ ਔਰਤ ਨੇ ਗਰਭਵਤੀ ਹੁੰਦੇ ਹੋਏ ਦੂਜੀ ਵਾਰ ਕੰਸੀਵ ਕੀਤਾ ਅਤੇ ਦੋ ਬੱਚਿਆਂ ਨੂੰ ਜਨਮ ਦਿੱਤਾ।
ਜਾਣੋ ਕੀ ਹੈ superfetation
ਜਦੋਂ ਮਾਂ ਦੀ ਬੱਚੇਦਾਨੀ ਵਿੱਚ ਪਹਿਲਾਂ ਤੋਂ ਹੀ ਫਰਟੀਲਾਈਜ਼ਡ ਅੰਡਾ ਵੱਧ ਰਿਹਾ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਗਰਭਵਤੀ ਔਰਤ ਦਾ ਅੰਡਾ ਫਿਰ ਤੋਂ ਕਿਸੇ ਸ਼ੁਕਰਾਣੂ ਦੁਆਰਾ ਦੁਬਾਰਾ ਫਰਟੀਲਾਈਜ਼ਡ ਹੋ ਜਾਵੇ ਤਾਂ ਇਸਨੂੰ ਸੁਪਰਫੀਟੇਸ਼ਨ ਕਿਹਾ ਜਾਂਦਾ ਹੈ। ਜਦੋਂ ਇੱਕ ਔਰਤ ਦੇ ਅੰਡੇ ਨੂੰ ਪਹਿਲਾਂ ਤੋਂ ਚੱਲ ਰਹੀ ਗਰਭ ਅਵਸਥਾ ਦੇ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਅੰਦਰ ਸ਼ੁਕ੍ਰਾਣੂ ਨਾਲ ਫਰਟੀਲਾਈਜ਼ਡ ਕੀਤਾ ਜਾਂਦਾ ਹੈ ਜਾਂ ਇਮਪਲਾਂਟ ਕੀਤਾ ਜਾਂਦਾ ਹੈ ਤਾਂ ਇਹ ਉਸ ਦੀ ਦੂਜੀ ਗਰਭ ਅਵਸਥਾ ਹੈ।
ਸੁਪਰਫੀਟੇਸ਼ਨ ਇੱਕ ਮੁਸ਼ਕਲ ਸਥਿਤੀ ਹੋ ਸਕਦੀ ਹੈ ਕਿਉਂਕਿ ਦੋ ਭਰੂਣ ਵੱਖ-ਵੱਖ ਪੜਾਵਾਂ 'ਤੇ ਹੁੰਦੇ ਹਨ। ਜਦੋਂ ਇੱਕ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਹੈ ਤਾਂ ਦੂਜਾ ਪਛੜ ਰਿਹਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜਾਂ ਤਾਂ ਇੱਕ ਵਾਰ ਜਣੇਪੇ ਤੋਂ ਬਾਅਦ, ਔਰਤ ਦੂਜੇ ਬੱਚੇ ਨੂੰ ਕਈ ਦਿਨਾਂ ਤੱਕ ਗਰਭ ਵਿੱਚ ਰੱਖਦੀ ਹੈ। ਜਾਂ ਜੇਕਰ ਕੋਈ ਪੇਚੀਦਗੀ ਹੈ ਤਾਂ ਸਮੇਂ ਤੋਂ ਪਹਿਲਾਂ ਡਿਲੀਵਰੀ ਕਰਵਾਉਣੀ ਪੈ ਸਕਦੀ ਹੈ।ਮੱਛੀ, ਖਰਗੋਸ਼ ਆਦਿ ਜਾਨਵਰਾਂ ਦੀਆਂ ਕਿਸਮਾਂ ਵਿੱਚ ਸੁਪਰਫੀਟੇਸ਼ਨ ਅਕਸਰ ਦੇਖਿਆ ਜਾਂਦਾ ਹੈ ਪਰ ਮਨੁੱਖਾਂ ਵਿੱਚ ਬਹੁਤ ਘੱਟ ਦੇਖਿਆ ਜਾਂਦਾ ਹੈ।