ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਮੋਹਸਿਨ ਬੇਗ ਦਾ ਘਰੇਲੂ ਸਟਾਫ ਗ੍ਰਿਫਤਾਰ

Saturday, Feb 19, 2022 - 02:02 PM (IST)

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਮੋਹਸਿਨ ਬੇਗ ਦਾ ਘਰੇਲੂ ਸਟਾਫ ਗ੍ਰਿਫਤਾਰ

ਇਸਲਾਮਾਬਾਦ– ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਮੋਹਸਿਨ ਬੇਗ ਦੇ ਤਿੰਨ ਕਾਮਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੇ ਸੰਘੀ ਏਜੰਸੀ ਟੀਮ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦਾ ਦੋਸ਼ ਹੈ। ਬੁੱਧਵਾਰ ਨੂੰ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਪੱਤਰਕਾਰ ਮੋਹਸਿਨ ਬੇਗ ਨੂੰ ਇਸਲਾਮਾਬਾਦ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਸੰਘੀ ਏਜੰਸੀ ਨੇ ਪੁਲਸ ਦੇ ਨਾਲ ਮਿਲ ਕੇ ਛਾਪੇਮਾਰੀ ਕਰਦੇ ਹੋਏ ਇਹ ਗ੍ਰਿਫਤਾਰੀ ਕੀਤੀ ਸੀ। 

ਦਿ ਡਾਨ ਮੁਤਾਬਕ, ਮਾਮਲੇ ਦੇ ਜਾਂਚਕਰਤਾਵਾਂ ਨੇ ਗ੍ਰਿਫਤਾਰੀ ਦੌਰਾਨ ਐੱਫ.ਆਈ.ਏ. ਟੀਮ ’ਤੇ ਹਮਲਾ ਕਰਨ ਦੇ ਦੋਸ਼ ’ਚ ਬੇਗ ਦੇ ਤਿੰਨ ਕਾਮਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਬੇਗ ਸਰਕਾਰ ਦੀਆਂ ਨੀਤੀਆਂ ਦੇ ਘੋਰ ਆਲੋਚਕ ਹਨ। ਸਰਕਾਰ ਵਿਰੋਧੀ ਟਿੱਪਣੀਆਂ ਨੂੰ ਲੈ ਕੇ ਇਕ ਹਫਤੇ ਦੌਰਾਨ ਇਹ ਉਨ੍ਹਾਂ ਦੀ ਦੂਜੀ ਗ੍ਰਿਫਤਾਰੀ ਹੈ। 

ਪੱਤਰਕਾਰ ਬੇਗ ਦੇ ਪੁੱਤਰ ਨੇ ਦੱਸਿਆ ਕਿ ਐੱਫ.ਆਈ.ਏ. ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਆ ਕੇ ਉਸਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਸਮੇਂ ਸਾਨੂੰ ਲੱਗਾ ਕਿ ਸਾਡੇ ਘਰ ਚੋਰ ਵੜ ਆਏ ਹਨ ਕਿਉਂਕਿ ਐੱਫ.ਆਈ.ਏ. ਨੇ ਘਰ ’ਚ ਦਾਖਲ ਹੁੰਦੇ ਹੀ ਹਵਾ ’ਚ ਗੋਲੀ ਚਲਾਈ ਪਰ ਬਾਅਦ ’ਚ ਉਨ੍ਹਾਂ ਨੇ ਆਪਣੀ ਪਛਾਣ ਦੱਸੀ। ਅਸੀਂ ਉਨ੍ਹਾਂ ਨੂੰ ਗ੍ਰਿਫਤਾਰੀ ਵਾਰੰਟ ਵਿਖਾਉਣ ਲਈ ਵੀ ਕਿਹਾ ਪਰ ਉਨ੍ਹਾਂ ਕੋਲ ਕੋਈ ਕਾਗਜ਼ਾਤ ਨਹੀਂ ਸਨ।


author

Rakesh

Content Editor

Related News