ਮੋਗਾ ਮਿਊਜ਼ਿਕ ਵਾਲੇ ਹਰਜਿੰਦਰ ਸਿੰਘ ਗਿੱਲ ਨੇ ਦੁਨੀਆ ਨੂੰ ਕਿਹਾ ਅਲਵਿਦਾ
Friday, Oct 31, 2025 - 05:52 AM (IST)
 
            
            ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ) - ਪਿਛਲੇ ਦਿਨੀਂ ਫਰਿਜਨੋ ਨਿਵਾਸੀ ਗਿੱਲ ਪਰਿਵਾਰ ਨੂੰ ਉਸ ਵਕਤ ਭਾਰੀ ਸਦਮਾਂ ਲੱਗਾ ਜਦੋਂ ਫਰਿਜਨੋ ਵਿੱਖੇ ਲੰਮਾ ਸਮਾਂ ਮੋਗਾ ਮਿਊਜ਼ਿਕ ਸਟੋਰ ਚਲਾਉਣ ਵਾਲੇ ਸਰਦਾਰ ਹਰਜਿੰਦਰ ਸਿੰਘ ਗਿੱਲ (64) ਸਾਡੇ ਵਿਚਕਾਰ ਨਹੀਂ ਰਹੇ। ਉਹ ਇੱਕ ਟਰੱਕ ਐਕਸੀਡੈਂਟ ਦੌਰਾਨ ਅਚਾਨਕ ਸਾਥੋਂ ਵਿੱਛੜ ਗਏ। ਬਹੁਤ ਨੇਕ ਦਿਲ, ਰੱਬ ਦੀ ਰਜ਼ਾ ਵਿੱਚ ਰਹਿਕੇ, ਹਰ ਵਕਤ ਸਿਮਰਨ ਕਰਨ ਵਾਲੀ ਰੂਹ ਦੇ ਇਸ ਤਰਾਂ ਅਚਾਨਕ ਵਿਛੋੜੇ ਕਾਰਨ ਭਾਈਚਾਰੇ ਅੰਦਰ ਗਹਿਰਾ ਦੁੱਖ ਹੈ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 6 ਨਵੰਬਰ ਦਿਨ ਵੀਰਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ (4800 E. Clayton Ave, Fowler, CA 93625) ਵਿਖੇ, ਸਵੇਰ 11 ਤੋ ਦੁਪਹਿਰ 1 ਵਜੇ ਦਰਮਿਆਨ ਹੋਵੇਗਾ।
ਉਪਰੰਤ ਅੰਤਿਮ ਅਰਦਾਸ ਅਤੇ ਭੋਗ, ਗੁਰਦੁਆਰਾ ਸਿੰਘ ਸਭਾ ਫਰਿਜ਼ਨੋ (Sikh Institute Fresno 4827 N. Parkway Dr, Fresno, CA 93722) ਵਿਖੇ ਹੋਣਗੇ। ਅਸੀਂ ਮਾਛੀਕੇ/ ਧਾਲੀਆਂ ਮੀਡੀਆ ਗਰੁੱਪ, ਗਿੱਲ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਡਾਢੇ ਦੁੱਖ ਦਾ ਪ੍ਰਗਟਾਵਾ ਕਰਦੇ, ਏਹੋ ਦੁਆ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            