ਮਾਲਦੀਵ ’ਚ ਲੱਗੇ ‘ਮੋਦੀ ਜ਼ਿੰਦਾਬਾਦ’ ਦੇ ਨਾਅਰੇ
Friday, Jul 25, 2025 - 11:52 PM (IST)

ਮਾਲੇ- ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ 2 ਦਿਨਾਂ ਦੇ ਦੌਰੇ ’ਤੇ ਮਾਲਦੀਵ ਪਹੁੰਚੇ। ਇਥੇ ਉਨ੍ਹਾਂ ਦਾ ਸਵਾਗਤ ਗਾਰਡ ਆਫ਼ ਆਨਰ ਨਾਲ ਕੀਤਾ ਗਿਆ। ਰਾਸ਼ਟਰਪਤੀ ਮੁਹੰਮਦ ਮੁਈਜ਼ੂ ਖੁਦ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ’ਤੇ ਪਹੁੰਚੇ। ਇਸ ਦੌਰਾਨ ਰਾਜਧਾਨੀ ਮਾਲੇ ’ਚ ਲੋਕਾਂ ਨੇ ‘ਮੋਦੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਓਧਰ ਪੂਰੇ ਸ਼ਹਿਰ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਸੀ। ਮਾਲੇ ’ਚ ਸਥਿਤ ਮਾਲਦੀਵ ਦੇ ਰੱਖਿਆ ਮੰਤਰਾਲੇ ਦੀ ਇਮਾਰਤ ’ਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਇਕ ਵੱਡੀ ਤਸਵੀਰ ਲਗਾਈ ਗਈ ਸੀ। ਰੱਖਿਆ ਮੰਤਰਾਲੇ ਦੀ ਤਸਵੀਰ ’ਚ ਇਮਾਰਤ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦੀ ਇਕ ਸ਼ਾਨਦਾਰ ਤਸਵੀਰ ਦੇਖੀ ਜਾ ਸਕਦੀ ਹੈ