ਗਲੋਬਲ ਕੋਵਿਡ ਸਮਿਟ ’ਚ ਬੋਲੇ ਮੋਦੀ-ਵੈਕਸੀਨ ਸਰਟੀਫਿਕੇਟ ਨੂੰ ਸੁਖਾਲਾ ਬਣਾਵੇ ਦੁਨੀਆ

Thursday, Sep 23, 2021 - 01:33 PM (IST)

ਗਲੋਬਲ ਕੋਵਿਡ ਸਮਿਟ ’ਚ ਬੋਲੇ ਮੋਦੀ-ਵੈਕਸੀਨ ਸਰਟੀਫਿਕੇਟ ਨੂੰ ਸੁਖਾਲਾ ਬਣਾਵੇ ਦੁਨੀਆ

ਵਾਸ਼ਿੰਗਟਨ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਹਨ। ਉਹ ਵੀਰਵਾਰ ਸਵੇਰੇ ਵਾਸ਼ਿੰਗਟਨ ਪਹੁੰਚ ਜਾਣਗੇ। ਉਨ੍ਹਾਂ ਬੁੱਧਵਾਰ ਰਾਤ ਗਲੋਬਲ ਕੋਵਿਡ ਸਮਿਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਭਾਰਤ ਕੋਰੋਨਾ ਦੀ ਦੂਜੀ ਲਹਿਰ ਵਿੱਚ ਮੁਸੀਬਤ ਦਾ ਸਾਹਮਣਾ ਕਰ ਰਿਹਾ ਸੀ , ਉਸ ਸਮੇਂ ਦੁਨੀਆ ਨੇ ਸਾਡੀ ਮਦਦ ਕੀਤੀ । ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਅਚਾਨਕ ਸਾਹਮਣੇ ਆਈ ਬਿਪਤਾ ਹੈ ਅਤੇ ਹੁਣ ਤੱਕ ਖਤਮ ਨਹੀਂ ਹੋਈ ਹੈ ।

ਮੋਦੀ ਨੇ ਕਿਹਾ ਕਿ ਦੁਨੀਆ ਨੂੰ ਵੈਕਸੀਨ ਸਰਟੀਫਿਕੇਟ ਨੂੰ ਆਸਾਨ ਬਣਾਉਣਾ ਚਾਹੀਦਾ ਹੈ । ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਵੈਕਸੀਨ ਲਈ ਕੱਚੇ ਮਾਲ ਦੀ ਸਪਲਾਈ ਵਿਚ ਰੁਕਾਵਟ ਨਾ ਆਵੇ । ਮੋਦੀ ਨੇ ਕਿਹਾ ਕਿ ਦੁਨੀਆ ਦੇ ਸਾਰੇ ਹਿੱਸਿਆਂ ਵਿਚ ਅਜੇ ਵੈਕਸੀਨੇਸ਼ਨ ਦਾ ਕੰਮ ਪੂਰਾ ਹੋਣਾ ਬਾਕੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਵੈਕਸੀਨ ਡੋਨੇਸ਼ਨ ਡਬਲ ਕਰਨ ਦੀ ਪਹਿਲ ਦੀ ਵਧੀਆ ਹੈ। ਜੋ ਬਾਈਡੇਨ ਨੇ ਬੁੱਧਵਾਰ ਸ਼ਾਮ ਐਲਾਨ ਕੀਤਾ ਸੀ ਕਿ ਅਮਰੀਕਾ ਆਪਣੇ 0.5 ਬਿਲੀਅਨ ਵੈਕਸੀਨ ਡੋਨੇਸ਼ਨ ਨੂੰ ਵਧਾ ਕੇ 1 ਬਿਲੀਅਨ ਕਰ ਦੇਵੇਗਾ ।
ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਮਨੁੱਖਤਾ ਨੂੰ ਇਕ ਪਰਿਵਾਰ ਦੇ ਰੂਪ ਵਿਚ ਵੇਖਿਆ ਹੈ। ਭਾਰਤ ਦੇ ਫਾਰਮਾ ਉਦਯੋਗਾਂ ਨੇ ਘੱਟ ਕੀਮਤ ’ਚ ਡਾਇਗਨੌਸਟਿਕ ਕਿੱਟ, ਦਵਾਈਆਂ, ਮੈਡੀਕਲ ਸਮੱਗਰੀ ਅਤੇ ਪੀ . ਪੀ. ਈ. ਕਿੱਟ ਦਾ ਪ੍ਰੋਡਕਸ਼ਨ ਕੀਤਾ ਹੈ। ਇਸ ਨਾਲ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਸਸਤਾ ਬਦਲ ਮਿਲਿਆ ਹੈ ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਪਹੁੰਚੇ ਪੀ.ਐੱਮ. ਮੋਦੀ ਦਾ ਜ਼ਬਰਦਸਤ ਸਵਾਗਤ, ਅੱਜ ਕਰਨਗੇ ਕਈ CEO ਨਾਲ ਮੁਲਾਕਾਤ

ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ ਵਿਚ ਅਸੀਂ ਆਪਣੇ ਵੈਕਸੀਨ ਉਤਪਾਦਨ ਨੂੰ 95 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ ਦੇ ਨਾਲ ਸਾਂਝਾ ਕੀਤਾ। ਜਦੋਂ ਅਸੀਂ ਦੂਜੀ ਲਹਿਰ ’ਚੋਂ ਗੁਜਰ ਰਹੇ ਸੀ, ਤਦ ਦੁਨੀਆ ਇਕ ਪਰਿਵਾਰ ਵਾਂਗ ਭਾਰਤ ਦੇ ਨਾਲ ਖੜ੍ਹੀ ਸੀ । ਭਾਰਤ ਨੂੰ ਦਿੱਤੇ ਸਮਰਥਨ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।


author

Vandana

Content Editor

Related News