ਮੋਦੀ ਨੇ ਚੀਨੀ ਰਾਸ਼ਟਰਪਤੀ ਨੂੰ ਦਿੱਤਾ ਖਾਸ ਤੋਹਫਾ
Friday, Apr 27, 2018 - 11:08 PM (IST)
ਵੁਹਾਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ ਇਕ ਪ੍ਰਸਿੱਧ ਚੀਨੀ ਚਿੱਤਰਕਾਰ ਦੀ ਪੇਟਿੰਗ ਤੋਹਫੇ 'ਚ ਦਿੱਤੀ, ਜਿਸ ਨੇ ਪੱਛਮੀ ਬੰਗਾਲ ਦੀ ਵਿਸ਼ਵਭਾਰਤੀ ਯੂਨੀਵਰਸਿਟੀ 'ਚ ਅਧਿਐਨ ਕੀਤਾ ਸੀ। ਮੋਦੀ ਨੇ ਇਥੇ ਰਸਮੀ ਸਿਖਰ ਗੱਲਬਾਤ ਦੌਰਾਨ ਸ਼ੀ ਨੂੰ ਸ਼ੂ ਬੀਹੋਂਗ ਦੀ ਪੇਟਿੰਗ ਦਿੱਤੀ।
ਸ਼ੂ ਘੋੜਿਆਂ ਤੇ ਪੰਛੀਆਂ ਦੀਆਂ ਆਪਣੀਆਂ ਸਿਆਹੀ ਪੇਟਿੰਗਸ ਦੇ ਲਈ ਜਾਣੇ ਜਾਂਦੇ ਸਨ। ਉਹ ਉਨ੍ਹਾਂ ਕਲਾਤਮਕ ਪ੍ਰਗਟਾਵਿਆਂ ਦੀ ਜ਼ਰੂਰਤ ਨੂੰ ਸਾਹਮਣੇ ਰੱਖਣ ਵਾਲੇ ਪਹਿਲੇ ਚੀਨੀ ਕਲਾਕਾਰਾਂ 'ਚੋਂ ਇਕ ਸਨ, ਜਿਸ 'ਚ 20ਵੀਂ ਸਦੀ ਦੀ ਸ਼ੁਰੂਆਤ 'ਚ ਆਧੁਨਿਕ ਚੀਨ ਪ੍ਰੀਬਿੰਬਤ ਹੋਇਆ। ਇਸ ਪੇਟਿੰਗ 'ਚ ਇਕ ਘੋੜਾ ਤੇ ਘਾਹ 'ਤੇ ਚਿੜੀ ਨਜ਼ਰ ਆ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੂ ਨੇ ਵਿਸ਼ਵਭਾਰਤੀ 'ਚ ਠਹਿਰਣ ਦੇ ਦੌਰਾਨ ਇਹ ਪੇਟਿੰਗਸ ਬਣਾਈਆਂ ਸਨ। ਭਾਰਤੀ ਸੰਸਕ੍ਰਿਤਕ ਸੰਬੰਧ ਪ੍ਰੀਸ਼ਦ ਨੇ ਇਸ ਇਸ ਸਿਖਰ ਗੱਲਬਾਤ ਦੇ ਲਈ ਵਿਸ਼ੇਸ਼ ਰੂਪ ਨਾਲ ਆਰਡਰ ਕੀਤਾ ਸੀ। ਸ਼ੂ ਜਦੋਂ ਭਾਰਤ 'ਚ ਰਹਿੰਦੇ ਸਨ ਉਦੋਂ ਉਨ੍ਹਾਂ ਨੇ ਰਬਿੰਦਰਨਾਥ ਟੈਗੋਰ ਤੇ ਮਹਾਤਮਾ ਗਾਂਧੀ ਵਰਗੀਆਂ ਹਸਤੀਆਂ ਨਾਲ ਵੀ ਮੁਲਾਕਾਤ ਕੀਤੀ ਸੀ।