ਵਰਚੁਅਲ ਸੰਮੇਲਨ ਤੋਂ ਪਹਿਲਾਂ ਇਕ ਅਰਬ ਪਾਊਂਡ ਦੇ ਨਿਵੇਸ਼ 'ਤੇ ਮੋਦੀ-ਬੋਰਿਸ 'ਚ ਬਣੀ ਸਹਿਮਤੀ

5/4/2021 2:50:19 PM

ਲੰਡਨ (ਪੀ. ਟੀ.) - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਾਲੇ ਵਰਚੁਅਲ ਸ਼ਿਖਰ ਸੰਮੇਲਨ ਤੋਂ ਪਹਿਲਾਂ ਬ੍ਰਿਟੇਨ ਦੀ ਸਰਕਾਰ ਨੇ ਮੰਗਲਵਾਰ ਨੂੰ ਭਾਰਤ ਨਾਲ ਇਕ ਅਰਬ ਪੌਂਡ ਦੇ ਨਿਵੇਸ਼ ਸਮਝੌਤੇ ਨੂੰ ਅੰਤਮ ਰੂਪ ਦਿੱਤਾ, ਜਿਸ ਨਾਲ 6,500 ਤੋਂ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ। ਬ੍ਰਿਟੇਨ ਦੇ ਪ੍ਰਧਾਨਮੰਤਰੀ ਦਫ਼ਤਰ ਨੇ ਸੋਮਵਾਰ ਸ਼ਾਮ ਨੂੰ ਇਨ੍ਹਾਂ ਨਿਵੇਸ਼ਾਂ ਦੀ ਪੁਸ਼ਟੀ ਕੀਤੀ, ਜੋ ਐਨਹਾਂਸਡ ਬਿਜ਼ਨਸ ਪਾਰਟਨਰਸ਼ਿਪ (ਈਟੀਪੀ) ਦਾ ਹਿੱਸਾ ਹਨ, ਜਿਸ 'ਤੇ ਦੋਵੇਂ ਆਗੂ ਆਪਣੀ ਗੱਲਬਾਤ ਦੌਰਾਨ ਰਸਮੀ ਤੌਰ 'ਤੇ ਦਸਤਖ਼ਤ ਕਰਨਗੇ। 

ਈ.ਟੀ.ਪੀ. ਦੇ ਤਹਿਤ ਸੰਨ 2030 ਤੱਕ ਯੂਕੇ-ਭਾਰਤ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਇੱਕ ਅਭਿਲਾਸ਼ੀ ਟੀਚਾ ਰੱਖਿਆ ਜਾਵੇਗਾ ਅਤੇ ਇੱਕ ਵਿਆਪਕ ਮੁਕਤ ਵਪਾਰ ਸਮਝੌਤੇ (ਐਫਟੀਏ) ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ। ਜਾਨਸਨ ਨੇ ਕਿਹਾ, 'ਬ੍ਰਿਟੇਨ-ਭਾਰਤ ਸੰਬੰਧ ਦੇ ਸਾਰੇ ਪਹਿਲੂਆਂ ਦੀ ਤਰ੍ਹਾਂ ਸਾਡੇ ਆਰਥਿਕ ਸੰਬੰਧ ਸਾਡੇ ਲੋਕਾਂ ਨੂੰ ਮਜ਼ਬੂਤ​ਅਤੇ ਸੁਰੱਖਿਅਤ ਬਣਾਉਂਦੇ ਹਨ।' ਉਨ੍ਹਾਂ ਕਿਹਾ , ' ਅੱਜ ਘੋਸ਼ਿਤ ਕੀਤੀ ਗਈ 6,500 ਤੋਂ ਜ਼ਿਆਦਾ ਨੌਕਰੀਆਂ ਨਾਲ ਪਰਿਵਾਰਾਂ ਅਤੇ ਕਮਿਊਨਿਟੀ ਨੂੰ ਇਸ ਪ੍ਰਕੋਪ ਤੋਂ ਉਭਰਨ ਵਿਚ ਸਹਾਇਤਾ ਕਰੇਗਾ ਅਤੇ ਇਹ ਬ੍ਰਿਟਿਸ਼ ਅਤੇ ਭਾਰਤੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ।

ਇਹ ਵੀ ਪੜ੍ਹੋ: ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ 

ਅੱਜ ਹੋਈ ਇਸ ਨਵੀਂ ਭਾਈਵਾਲੀ ਅਤੇ ਇਕ ਵਿਆਪਕ ਅਜ਼ਾਦ ਵਪਾਰ ਸਮਝੌਤੇ ਦੀ ਸਹਾਇਤਾ ਨਾਲ, ਅਸੀਂ ਆਉਣ ਵਾਲੇ ਦਹਾਕੇ ਵਿਚ ਭਾਰਤ ਨਾਲ ਸਾਡੀ ਵਪਾਰਕ ਸਾਂਝੇਦਾਰੀ ਨੂੰ ਦੁੱਗਣਾ ਕਰਾਂਗੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਨਵੀਂ ਉਚਾਈਆਂ ਤੇ ਲੈ ਜਾਵਾਂਗੇ।' ਬ੍ਰਿਟਿਸ਼ ਸਰਕਾਰ ਦੁਆਰਾ ਐਲਾਨੇ ਵਪਾਰ ਅਤੇ ਨਿਵੇਸ਼ ਪੈਕੇਜ ਦੇ ਅਨੁਸਾਰ ਬ੍ਰਿਟੇਨ ਦੇ ਸਿਹਤ ਅਤੇ ਤਕਨਾਲੋਜੀ  ਵਰਗੇ ਖੇਤਰਾਂ ਵਿਚ ਭਾਰਤ ਤੋਂ 53.3 ਕਰੋੜ ਪਾਉਂਡ ਦਾ ਨਵਾਂ ਨਿਵੇਸ਼ ਆਵੇਗਾ। 

ਇਹ ਵੀ ਪੜ੍ਹੋ: ਭਾਰਤ ਤੋਂ ਅਮਰੀਕਾ ਜਾਣ ਵਾਲੇ ਸਾਵਧਾਨ! ਬਾਇਡੇਨ ਵੱਲੋਂ ਐਲਾਨੀ ਯਾਤਰਾ ਪਾਬੰਦੀ ਹੋਈ ਲਾਗੂ

ਇਸ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ 24 ਮਿਲੀਅਨ ਡਾਲਰ ਦਾ ਨਿਵੇਸ਼ ਸ਼ਾਮਲ ਹੈ, ਜਿਸ ਦੇ ਤਹਿਤ ਇੱਕ ਨਵਾਂ ਵਿਕਰੀ ਦਫਤਰ ਖੋਲ੍ਹਿਆ ਜਾਵੇਗਾ। ਪੁਣੇ ਸਥਿਤ ਟੀਕਾ ਨਿਰਮਾਤਾਵਾਂ ਦੇ ਨਾਲ ਲਗਭਗ 20 ਭਾਰਤੀ ਕੰਪਨੀਆਂ ਨੇ ਸਿਹਤ ਸੰਭਾਲ, ਬਾਇਓਟੈਕ ਅਤੇ ਸਾੱਫਟਵੇਅਰ ਜਿਹੇ ਖੇਤਰਾਂ ਵਿਚ ਯੂਕੇ ਵਿਚ ਮਹੱਤਵਪੂਰਨ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਸਿਹਤ ਸੰਭਾਲ ਖੇਤਰ ਦੀ ਇਕ ਹੋਰ ਭਾਰਤੀ ਕੰਪਨੀ ਗਲੋਬਲ ਜੀਨ ਕਾਰਪ, ਅਗਲੇ ਪੰਜ ਸਾਲਾਂ ਵਿਚ 5.9 ਕਰੋੜ ਪਾਊਂਡ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ: 'ਕੋਰੋਨਾ ਨੂੰ ਹਰਾਉਣ ਲਈ ਚੁੱਕਣੇ ਪੈਣਗੇ ਇਹ ਮਹੱਤਵਪੂਰਨ ਕਦਮ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur