''ਦੂਜੀ ਖੁਰਾਕ ਤੋਂ 6 ਮਹੀਨਿਆਂ ਬਾਅਦ ਵੀ ਮਾਡਰਨਾ ਦੀ ਕੋਰੋਨਾ ਵੈਕਸੀਨ 90 ਫੀਸਦੀ ਅਸਰਦਾਰ''

Friday, Apr 16, 2021 - 02:18 AM (IST)

''ਦੂਜੀ ਖੁਰਾਕ ਤੋਂ 6 ਮਹੀਨਿਆਂ ਬਾਅਦ ਵੀ ਮਾਡਰਨਾ ਦੀ ਕੋਰੋਨਾ ਵੈਕਸੀਨ 90 ਫੀਸਦੀ ਅਸਰਦਾਰ''

ਵਾਸ਼ਿੰਗਟਨ-ਇਕ ਸਟੱਡੀ 'ਚ ਦਾਅਵਾ ਕੀਤਾ ਗਿਆ ਹੈ ਕਿ ਮਾਡਰਨਾ ਦੀ ਕੋਰੋਨਾ ਵੈਕਸੀਨ ਨਾ ਸਿਰਫ ਇਨਫੈਕਸ਼ਨ ਰੋਕਣ 'ਚ ਅਸਰਦਾਰ ਹੈ ਸਗੋਂ ਇਨਸਾਨਾਂ ਨੂੰ ਬੀਮਾਰ ਹੋਣ ਤੋਂ ਵੀ ਬਚਾਅ ਰਹੀ ਹੈ। ਸਟੱਡੀ 'ਚ ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਡੋਜ਼ ਲੈਣ ਦੇ 2 ਹਫਤਿਆਂ ਬਾਅਦ ਸਰੀਰ 'ਚ ਕਾਫੀ ਪ੍ਰਤੀਰੋਧਕ ਸਮਰਥਾ ਵਿਕਸਿਤ ਹੋ ਰਹੀ ਹੈ। ਮਾਡਰਨਾ ਵੈਕਸੀਨ ਦੀਆਂ ਦੋ ਡੋਜ਼ ਲੈਣ ਦੇ 6 ਮਹੀਨਿਆਂ ਬਾਅਦ ਵੀ ਕੋਰੋਨਾ ਇਨਫੈਕਸ਼ਨ ਵਿਰੁੱਧ 90 ਫੀਸਦੀ ਅਸਰਦਾਰ ਹੈ।

ਇਹ ਵੀ ਪੜ੍ਹੋ-ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਰਿਹੈ ਚੀਨ, ਗਲੋਬਲੀ ਨਿਯਮਾਂ 'ਚ ਵੀ ਕਰ ਰਿਹਾ ਬਦਲਾਅ : ਅਮਰੀਕਾ

ਕੰਪਨੀ ਨੇ ਆਪਣੀ ਇਕ ਸਟੇਟਮੈਂਟ 'ਚ ਕਿਹਾ ਕਿ ਕੰਪਨੀ ਦੇ ਵੈਰੀਐਂਟ ਖਾਸ ਵੈਕਸੀਨ ਉਮੀਦਵਾਰਾਂ ਦੇ ਇਕ ਪ੍ਰੀਕਲੀਨਿਕਲ ਅਧਿਐਨ ਦੇ ਨਵੇਂ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਕੰਪਨੀ ਨੇ ਵੈਰੀਐਂਟ-ਖਾਸ ਬੂਸਟਰ ਵੈਕਸੀਨ ਲੈਣ ਵਾਲੇ (mRNA-1273.351 ਅਤੇ mRNA-1220.211) SARS-CoV-2 ਵੈਰੀਐਂਟ ਵਿਰੁੱਧ ਨਿਊਟਰਾਲਾਈਜਿੰਗ ਟਾਈਮਰਸ ਵਧਾਉਂਦੇ ਹਨ।

ਇਹ ਵੀ ਪੜ੍ਹੋ-'ਕੋਵਿਡ-19 ਤੋਂ ਬਾਅਦ ਖੂਨ ਦੇ ਥੱਕੇ ਬਣਨ ਦਾ ਖਤਰਾ ਆਮ ਤੋਂ 100 ਗੁਣਾ ਵਧੇਰੇ'

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਕੰਪਨੀ ਨੇ ਵੈਕਸੀਨ ਦੀਆਂ ਲਗਭਗ 132 ਮਿਲੀਅਨ ਖੁਰਾਕਾਂ ਵਿਸ਼ਵ ਪੱਧਰ 'ਤੇ ਵੰਡੀਆਂ ਹਨ। ਕੰਪਨੀ ਨੇ ਕਿਹਾ ਕਿ ਵੈਕਸੀਨ ਦਾ ਪ੍ਰਭਾਵ ਦੂਜੀ ਖੁਰਾਕ ਦੇ ਦੋ ਹਫਤਿਆਂ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਸਟੱਡੀ ਕੀਤੇ ਗਏ ਮਾਮਲਿਆਂ ਦੇ ਆਧਾਰ 'ਤੇ ਪੁਰਾਣੀ ਅਪਡੇਟ ਦੇ ਅਨੁਕੂਲ ਹੈ ਜਿਸ 'ਚ ਕੋਰੋਨਾ ਦੇ ਸਾਰੇ ਮਾਮਲਿਆਂ 'ਚ 90 ਫੀਸਦੀ ਤੋਂ ਵਧੇਰੇ ਸ਼ਾਮਲ ਹਨ। ਯੂ.ਐੱਸ. ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਸਟੱਡੀ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਾਹਮਣੇ ਆਏ ਕਲੀਨਿਕਲ ਟ੍ਰਾਇਲ ਦੀ ਸਟੱਡੀ 'ਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਦਾ ਸ਼ਾਟ ਮਰੀਜ਼ਾਂ ਨੂੰ ਬੀਮਾਰ ਹੋਣ, ਹਸਪਤਾਲ 'ਚ ਦਾਖਲ ਹੋਣ ਅਤੇ ਮੌਤ ਤੋਂ ਬਚਾਅ ਦੇ ਮਾਮਲੇ 'ਚ ਕਾਫੀ ਪ੍ਰਭਾਵ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ-ਅਮਰੀਕਾ ਨੇ 10 ਰੂਸੀ ਡਿਪਲੋਮੈਟਾਂ ਨੂੰ ਕੱਢਿਆ, ਕੰਪਨੀਆਂ ਅਤੇ ਲੋਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News