ਈਰਾਨ ਦੇ ਦੱਖਣੀ ਸੂਬੇ 'ਚ ਆਇਆ 5.6 ਤੀਬਰਤਾ ਦਾ ਭੂਚਾਲ, ਇਕ ਦੀ ਮੌਤ ਤੇ ਕਈ ਜ਼ਖਮੀ

06/25/2022 8:29:25 PM

ਤਹਿਰਾਨ-ਈਰਾਨ ਦੇ ਦੱਖਣੀ ਸੂਬੇ 'ਚ ਸ਼ਨੀਵਾਰ ਨੂੰ 5.6 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਜਿਸ ਕਾਰਨ ਘਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਈਰਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਇਰਨਾ ਨੇ ਦੱਸਿਆ ਕਿ ਹੋਰਮੋਜ਼ਗਾਨ ਸੂਬੇ ਦੇ ਕਿਸ਼ ਟਾਪੂ ਤੋਂ 22 ਕਿਲੋਮੀਟਰ ਉੱਤਰ ਪੂਰਬ-ਸਥਾਨਕ ਸਮੇਂ ਮੁਤਾਬਕ ਸਵੇਰੇ 8:07 'ਤੇ ਭੂਚਾਲ ਆਇਆ ਜਿਸ ਦਾ ਕੇਂਦਰ ਸਤ੍ਹਾ ਤੋਂ 22 ਕਿਲੋਮੀਟਰ ਹੇਠਾਂ ਸੀ।

ਇਹ ਵੀ ਪੜ੍ਹੋ : ਨਾਰਵੇ 'ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅੱਤਵਾਦ ਨੂੰ ਲੈ ਕੇ ਉੱਚ ਪੱਧਰੀ ਅਲਰਟ ਜਾਰੀ

ਇਰਾਨਾ ਨੇ ਕਿਸ਼ ਟਾਪੂ ਹਸਪਤਾਲ ਦੇ ਮੁੱਖ ਮੁਸ਼ਤਫਾ ਨਦੀਯਲਿਨਜ਼ਾਦ ਦੇ ਹਵਾਲੇ ਤੋਂ ਦੱਸਿਆ ਕਿ ਡਿੱਗਣ ਕਾਰਨ ਚਾਰ ਲੋਕਾਂ ਦੀਆਂ ਹੱਡੀਆਂ ਟੁੱਟ ਗਈਆ, ਇਕ ਵਿਅਕਤੀ ਨੂੰ ਤੀਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਡਿੱਗਣ ਕਾਰਨ ਦਿਮਾਗ 'ਚ ਸੱਟ ਲੱਗੀ, ਹੱਡੀਆਂ ਟੁੱਟ ਗਈਆਂ ਅਤੇ ਖੂਨ ਵਹਿ ਰਿਹਾ ਸੀ। ਮੁਸ਼ਤਫਾ ਨੇ ਦੱਸਿਾ ਕਿ ਆਪਰੇਸ਼ਨ ਰੂਮ 'ਚ ਸਰਜਰੀ ਦੇ ਬਾਵਜੂਦ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ : ਬਿਟਕੁਆਈਨ ਟ੍ਰੇਡਿੰਗ ਪਲੇਟਫਾਰਮ ਬਿਟਪਾਂਡਾ ਨੇ 250 ਕਰਮਚਾਰੀਆਂ ਦੀ ਕੀਤੀ ਛਾਂਟੀ

ਉਨ੍ਹਾਂ ਦੱਸਿਆ ਕਿ ਭੂਚਾਲ ਆਉਣ 'ਤੇ ਇਲਾਕੇ ਤੋਂ ਭੱਜਣ ਦੌਰਾਨ 31 ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹਨ ਕਿ ਕਿਸ਼ ਟਾਪੂ ਫਾਰਸ ਦੀ ਖਾੜੀ 'ਚ ਮੌਜੂਦ ਹੈ ਅਤੇ ਇਸ ਦੀ ਦੂਜੀ ਰਾਜਧਾਨੀ ਤਹਿਰਾਨ ਤੋਂ ਕਰੀਬ 1,025 ਕਿਲੋਮੀਟਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ 'ਚ ਕਈ ਵਾਰ ਇਲਾਕੇ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।

ਇਹ ਵੀ ਪੜ੍ਹੋ : ਏਅਰ ਇੰਡੀਆ ਦੇ ਪਾਇਲਟਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਮੁੜ ਨੌਕਰੀ ਦੀ ਪੇਸ਼ਕਸ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News