ਟਾਇਲਟ ਸੀਟ ''ਤੇ ਬੈਠ ਕੇ ਵਰਤਿਆ ਮੋਬਾਇਲ ਤਾਂ ਹੋ ਜਾਵੇਗੀ ਇਹ ਖਤਰਨਾਕ ਬੀਮਾਰੀ

9/25/2019 6:44:40 PM

ਨਿਊਯਾਰਕ— ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੋਬਾਇਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਵੱਡੀ ਗੱਲ ਇਹ ਹੈ ਕਿ ਅਸੀਂ ਕੁਝ ਮਿੰਟ ਦੇ ਵੀ ਲਈ ਮੋਬਾਇਲ ਨੂੰ ਖੁਦ ਤੋਂ ਦੂਰ ਨਹੀ ਹੋਣ ਦਿੰਦੇ। ਇੱਥੋਂ ਤੱਕ ਕਿ ਟਾਇਲਟ ਜਾਂਦੇ ਸਮੇ ਵੀ ਮੋਬਾਇਲ ਨਾਲ ਲੈ ਕੇ ਜਾਂਦੇ ਹਾਂ ਅਤੇ ਉੱਥੇ ਬੈਠੇ-ਬੈਠੇ ਇਸ ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਟਾਈਮ ਪਾਸ ਹੋ ਸਕੇ ਪਰ ਇਹ ਟਾਈਮ ਪਾਸ ਤੁਹਾਨੂੰ ਬਹੁਤ ਬੀਮਾਰ ਬਣਾ ਸਕਦਾ ਹੈ।

57 ਫੀਸਦੀ ਲੋਕ ਟਾਇਲਟ 'ਚ ਇਸਤੇਮਾਲ ਕਰਦੇ ਹਨ ਮੋਬਾਇਲ
ਡਾਕਟਰਾਂ ਦਾ ਕਹਿਣਾ ਹੈ ਕਿ ਜੋ ਲੋਕ ਕਮੋਡ 'ਤੇ ਬੈਠ ਕੇ ਮੋਬਾਇਲ ਦਾ ਬਹੁਤ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਕਬਜ਼ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਸਬੰਧਿਤ ਹਾਲ ਹੀ 'ਚ ਬ੍ਰਿਟੇਨ 'ਚ ਇਕ ਸਰਵੇ ਕੀਤਾ ਗਿਆ ਕਿ ਜਿਸ ਵਿਚ ਪਤਾ ਲੱਗਾ ਕਿ 57 ਫੀਸਦੀ ਲੋਕ ਅਜਿਹੇ ਹਨ, ਜੋ ਕਮਾਡ 'ਤੇ ਬੈਠ ਕੇ ਮੋਬਾਇਲ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ 'ਚ 8 ਫੀਸਦੀ ਅਜਿਹੇ ਹਨ, ਜਿਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਕਮੋਡ 'ਤੇ ਬੈਠ ਕੇ ਹੀ ਮੋਬਾਇਲ ਦਾ ਇਸਤੇਮਾਲ ਕਰਦੇ ਹਨ। ਇਸ 'ਤੇ ਡਾਕਟਰਾਂ ਨੇ ਦੇਖਿਆ ਕਿ ਜੋ ਲੋਕ ਕਮੋਡ 'ਤੇ ਬੈਠ ਕੇ ਮੋਬਾਇਲ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਕਬਜ਼ ਵਰਗੀ ਖਤਰਨਾਕ ਬੀਮਾਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਡਬਲਿਊ.ਐੱਚ.ਓ. ਦੀ ਸਲਾਹ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਿਆ ਜਾਵੇ, ਕਿਉਂਕਿ ਜ਼ਿਆਦਾ ਸਮੇਂ ਕਮੋਡ 'ਤੇ ਬੈਠਣ ਨਾਲ ਨਸਾਂ 'ਤੇ ਵੀ ਪ੍ਰੈਸ਼ਰ ਪੈਂਦਾ ਹੈ।

ਅਜਿਹੇ 'ਚ ਜੇਕਰ ਤੁਸੀ ਕਬਜ਼ ਤੋਂ ਬਚਣਾ ਚਾਹੁੰਦੇ ਹੋ ਤਾਂ ਖਾਣੇ 'ਚ ਫਾਈਬਰ ਦੀ ਮਾਤਰਾ ਵਧਾਓ ਅਤੇ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ। ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਟਾਇਲਟ ਜਾਂਦੇ ਸਮੇਂ ਆਪਣੇ ਮੋਬਾਇਲ ਨੂੰ ਬਾਹਰ ਹੀ ਛੱਡ ਦਿਓ ਅਤੇ ਕਮੋਡ 'ਤੇ ਬੈਠ ਕੇ ਇਸ ਦਾ ਇਸਤੇਮਾਲ ਨਾ ਕਰੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh