ਮੈਕਸੀਕੋ ਦੇ ਕਾਬੋਸ ਤੱਟ ''ਤੇ ਹੋਈ ਗੋਲੀਬਾਰੀ ਵਿਚ 3 ਦੀ ਮੌਤ

Monday, Aug 07, 2017 - 12:07 PM (IST)

ਲੋਸ ਕਾਬੋਸ— ਮੈਕਸੀਕੋ ਦੇ ਲੋਕਪ੍ਰਿਅ ਲੋਸ ਕਾਬੋਸ ਅੰਤਰ ਰਾਸ਼ਟਰੀ ਸੈਰ-ਸਪਾਟਾ ਖੇਤਰ ਵਿਚ ਇਕ ਭੀੜ ਵਾਲੇ ਤੱਟ 'ਤੇ 3 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲ ਹੀ ਦੇ ਮਹੀਨਿਆਂ ਵਿਚ ਇੱਥੇ ਸੰਗਠਿਤ ਅਪਰਾਧ ਵਿਚ ਵਾਧਾ ਹੋਇਆ ਹੈ। ਬਾਜਾ ਕੈਲੀਫੋਰਨੀਆ ਸੁਰ ਸੂਬੇ ਦੇ ਇਸਤਗਾਸਾ ਪੱਖ ਨੇ ਦੱਸਿਆ ਕਿ ਸਾਨ ਜੋਸ ਡੋਲ ਕਾਬੋ ਦੇ ਪਾਮਿਲਾ ਤੱਟ 'ਤੇ ਕਲ ਹੋਏ ਹਮਲੇ ਦੇ ਸਮੇਂ ਇੱਥੇ ਵਿਦੇਸ਼ੀ ਸੈਲਾਨੀ ਅਤੇ ਸਥਾਨਕ ਲੋਕ ਮੌਜੂਦ ਸਨ। ਉਨ੍ਹਾਂ ਨੇ ਇਕ ਬਿਆਨ ਵਿਚ ਦੱਸਿਆ ਹੈ ਕਿ ਹਾਦਸੇ ਵਾਲੀ ਥਾਂ ਤੋਂ ਗੋਲੀ ਦੇ ਜ਼ਖਮਾਂ ਨਾਲ 3 ਲੋਕਾਂ ਨੂੰ ਮ੍ਰਿਤ ਪਾਇਆ ਗਿਆ। 2 ਹੋਰ ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਤੱਟ ਖਾਲੀ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿਚ ਲੋਸ ਕਾਬੋਸ ਓਪਨ ਟੈਨਿਸ ਮੁਕਾਬਲਾ ਚੱਲ ਰਿਹਾ ਹੈ। ਲੋਸ ਕਾਬੋਸ ਵਿਚ ਇਸ ਸਾਲ ਹੁਣ ਤੱਕ 230 ਲੋਕਾਂ ਦੀ ਹੱਤਿਆ ਹੋਈ ਹੈ।


Related News