ਪੰਜਾਬੀ ਮੂਲ ਦੀ ਕੈਨੇਡੀਅਨ MLA ਜਿਨੀ ਸਿਮਸ ਨੇ ਦਿੱਤਾ ਅਸਤੀਫਾ

10/05/2019 1:23:31 PM

ਵਿਕਟੋਰੀਆ— ਕੈਨੇਡਾ 'ਚ ਸਰੀ-ਪੈਨੋਰਮਾ ਤੋਂ ਪੰਜਾਬੀ ਮੂਲ ਦੀ ਐੱਮ. ਐੱਲ. ਏ. ਜਿਨੀ ਸਿਮਸ ਨੇ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਕਿਸੇ ਕੇਸ ਕਾਰਨ ਉਨ੍ਹਾਂ ਕੋਲੋਂ ਪੁਲਸ ਪੁੱਛ-ਪੜਤਾਲ ਕਰ ਰਹੀ ਹੈ। ਜਿਨੀ 'ਸਿਟੀਜ਼ਨ ਸਰਵਿਸ' ਦੀ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ।

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੋਰਗਨ ਨੇ ਕਿਹਾ ਕਿ ਜਿਨੀ ਨੇ ਪੁੱਛ-ਪੜਤਾਲ ਕਾਰਨ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਹੈ। ਮੈਂ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਐੱਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਨਾਲ ਜੁੜੀ ਜਿਨੀ ਸਿਮਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਤੋਂ ਪੁੱਛ-ਪੜਤਾਲ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਨਾਂ ਇਸ ਕੇਸ 'ਚੋਂ ਹਟ ਜਾਵੇਗਾ ਪਰ ਮੈਂ ਨਹੀਂ ਚਾਹੁੰਦੀ ਕਿ ਇਸ ਕਾਰਨ ਮੇਰਾ ਕੰਮ ਪ੍ਰਭਾਵਿਤ ਹੋਵੇ, ਇਸ ਲਈ ਮੈਂ ਆਪਣੀ ਡਿਊਟੀ ਤੋਂ ਥੋੜੀ ਦੇਰ ਲਈ ਪਿੱਛੇ ਹਟ ਰਹੀ ਹਾਂ।

ਜ਼ਿਕਰਯੋਗ ਹੈ ਕਿ ਜਦ ਤਕ ਇਹ ਕੇਸ ਹੱਲ ਨਹੀਂ ਹੋ ਜਾਂਦਾ ਤਦ ਤਕ ਉਨ੍ਹਾਂ ਦੀ ਥਾਂ ਮੰਤਰੀ ਸੇਲੀਨਾ ਰੋਬਿਨਸਨ ਸਿਟੀਜ਼ਨ ਸਰਵਿਸ ਵਿਭਾਗ ਨੂੰ ਦੇਖਣਗੇ।


Related News