ਪਰਥ 'ਚ ਲਾਪਤਾ ਹੋਈ ਔਰਤ ਨੂੰ ਬਚਾਅ ਅਧਿਕਾਰੀਆਂ ਨੇ ਲੱਭਿਆ

10/09/2017 4:32:51 PM

ਪਰਥ (ਬਿਊਰੋ)— ਸਿਡਨੀ ਵਿਚ ਬਚਾਅ ਅਧਿਕਾਰੀਆਂ ਨੇ ਉਸ ਔਰਤ ਨੂੰ ਲੱਭ ਲਿਆ ਹੈ, ਜੋ 25 ਘੰਟੇ ਪਹਿਲਾਂ ਆਪਣੀਆਂ ਪਾਲਤੂ ਕੁੱਤੀਆਂ ਨਾਲ ਝਾੜੀਆਂ ਵਿਚ ਲਾਪਤਾ ਹੋ ਗਈ ਸੀ। ਜਦੋਂ ਬਚਾਅ ਅਧਿਕਾਰੀਆਂ ਨੇ ਇਸ 65 ਸਾਲਾ ਔਰਤ ਨੂੰ ਲੱਭਿਆ ਉਹ ਭੁੱਖੀ ਅਤੇ ਪਿਆਸੀ ਸੀ। ਇਸ ਲਈ ਪਹਿਲਾਂ ਉਸ ਨੂੰ ਪਾਣੀ ਪਿਲਾਇਆ ਗਿਆ।
ਲਾਪਤਾ ਹੋ ਜਾਣ ਦੌਰਾਨ ਔਰਤ ਦੀਆਂ ਪਾਲਤੂ ਕੁੱਤੀਆਂ ਨੇ ਉਸ ਨੂੰ ਕੰਪਨੀ ਦਿੱਤੀ। ਐਲਿਸ ਨੇ ਬਚਾਅ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕੱਲ ਸਵੇਰੇ 11:30 ਵਜੇ ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮ ਵਿਚ ਸਕੌਟ ਨਦੀ ਦੇ ਨੇੜੇ ਆਪਣੀਆਂ ਪਾਲਤੂ ਕੁੱਤੀਆਂ ਨੂੰ ਘੁੰਮਾਉਣ ਲਈ ਲੈ ਕੇ ਗਈ ਸੀ ਉਦੋਂ ਉਹ ਰਸਤਾ ਭੁੱਲ ਗਈ। ਹੁਣ ਐਲਿਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।


Related News