ਲਾਪਤਾ ਹੋਇਆ ਪੰਜਾਬੀ ਨੌਜਵਾਨ ਸਹੀ-ਸਲਾਮਤ ਪਹੁੰਚਿਆ ਘਰ, ਖ਼ੁਸ਼ੀ 'ਚ ਖੀਵਾ ਹੋਇਆ ਪਰਿਵਾਰ

Wednesday, Jun 28, 2023 - 05:16 AM (IST)

ਲਾਪਤਾ ਹੋਇਆ ਪੰਜਾਬੀ ਨੌਜਵਾਨ ਸਹੀ-ਸਲਾਮਤ ਪਹੁੰਚਿਆ ਘਰ, ਖ਼ੁਸ਼ੀ 'ਚ ਖੀਵਾ ਹੋਇਆ ਪਰਿਵਾਰ

ਰੋਮ (ਕੈਂਥ) : ਬੀਤੇਂ ਦਿਨੀਂ ਜਗਵੀਰ ਸਿੰਘ (27) ਪੁੱਤਰ ਸਵ. ਪਰਮਜੀਤ ਸਿੰਘ ਵਾਸੀ ਭਾਰ ਸਿੰਘਪੁਰਾ (ਜਲੰਧਰ) ਲਾਤੀਨਾ ਇਲਾਕੇ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆ ਨੇੜਿਓਂ ਲਾਪਤਾ ਹੋ ਗਿਆ ਸੀ, ਜਿਸ ਨੂੰ ਲੱਭਣ ਲਈ ਇਲਾਕੇ ਦਾ ਸਮੁੱਚਾ ਭਾਰਤੀ ਭਾਈਚਾਰਾ ਕਾਫ਼ੀ ਜੱਦੋ-ਜਹਿਦ ਕਰ ਰਿਹਾ ਸੀ। ਇਹ ਨੌਜਵਾਨ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਇਟਲੀ ਆਇਆ ਸੀ, ਅਚਾਨਕ 23 ਜੂਨ ਨੂੰ ਸ਼ਾਮ ਘਰ ਨਹੀਂ ਪਹੁੰਚਿਆ, ਜਿਸ ਦੀ ਜਾਣਕਾਰੀ ਜਗਵੀਰ ਸਿੰਘ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਬੋਰਗੋ ਗਰਾਪੇ ਪੁਲਸ ਸਟੇਸ਼ਨ ਨੂੰ ਦਿੱਤੀ ਸੀ ਤੇ ਉਸ ਦੇ ਗੁੰਮ ਹੋ ਜਾਣ ਦੀ ਰਿਪੋਰਟ ਕੀਤੀ ਸੀ।

ਇਹ ਵੀ ਪੜ੍ਹੋ : 2 ਧਿਰਾਂ 'ਚ ਜ਼ਮੀਨੀ ਝਗੜੇ ਦੌਰਾਨ ਔਰਤ ਨੇ ਚਲਾਈ ਗੋਲ਼ੀ, ਮਾਮਲਾ ਦਰਜ, ਜਾਣੋ ਪੂਰਾ ਮਾਮਲਾ

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਸ ਦਾ ਰਿਸ਼ਤੇਦਾਰ ਜਗਵੀਰ ਸਿੰਘ ਕੱਲ੍ਹ ਸ਼ਾਮ ਆਪ ਹੀ ਘੁੰਮਦਾ-ਘੁਮਾਉਂਦਾ ਘਰ ਆ ਗਿਆ ਹੈ। ਜਗਵੀਰ ਸਿੰਘ ਇਟਲੀ ‘ਚ ਨਵਾਂ ਹੋਣ ਕਾਰਨ ਘਰ ਦਾ ਰਸਤਾ ਭੁੱਲ ਗਿਆ ਸੀ ਤੇ ਉਸ ਦਾ ਫੋਨ ਵੀ ਡਿੱਗ ਗਿਆ ਸੀ, ਜਿਸ ਕਾਰਨ ਇਹ ਸਾਰੀ ਪ੍ਰੇਸ਼ਾਨੀ ਹੋਈ ਤੇ ਉਹ ਇਲਾਕੇ ਵਿੱਚ ਹੀ ਭਟਕਦਾ ਰਿਹਾ। ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਉਸ ਨੂੰ ਘਰ ਛੱਡ ਕੇ ਗਿਆ, ਜਿਸ ਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਜਗਵੀਰ ਸਿੰਘ ਗੁੰਮ ਹੈ। ਗੁਰਪ੍ਰੀਤ ਸਿੰਘ ਨੇ ਜਗਵੀਰ ਸਿੰਘ ਦੇ ਮਿਲ ਜਾਣ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਤੇ ਉਹ ਧੰਨਵਾਦੀ ਹੈ ਸਮੂਹ ਪੰਜਾਬੀ ਮੀਡੀਆ ਤੇ ਭਾਰਤੀ ਭਾਈਚਾਰੇ ਦਾ, ਜਿਨ੍ਹਾਂ ਉਸ ਦੀ ਇਸ ਔਖੇ ਸਮੇਂ ਵਿੱਚ ਮਦਦ ਕੀਤੀ ਤੇ ਸਹਿਯੋਗ ਦਿੱਤਾ। ਜਗਵੀਰ ਸਿੰਘ ਦੇ ਘਰ ਆਉਣ ਨਾਲ ਉਸ ਦੀ ਬੁੱਢੀ ਮਾਂ, ਭੈਣਾਂ ਤੇ ਰਿਸ਼ਤੇਦਾਰ ਖੁਸ਼ੀ ਨਾਲ ਖੀਵੇ ਹੋ ਗਏ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News