ਸਿਡਨੀ : 6 ਦਿਨਾਂ ਤੋਂ ਲਾਪਤਾ ਲੜਕੀ ਦੀ ਪੁਲਸ ਨੇ ਕੀਤੀ ਭਾਲ

Wednesday, Jun 13, 2018 - 11:37 AM (IST)

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੀ ਰਹਿਣ ਵਾਲੀ 13 ਸਾਲਾ ਲਾਪਤਾ ਲੜਕੀ ਦੀ ਪੁਲਸ ਨੇ ਸੁਰੱਖਿਅਤ ਭਾਲ ਕਰ ਲਈ ਹੈ। ਇਮਲੀ ਰੋਜ਼ ਕਿੰਗ ਨਾਂ ਦੀ ਇਹ ਲੜਕੀ ਬੀਤੇ 6 ਦਿਨਾਂ ਤੋਂ ਲਾਪਤਾ ਸੀ। ਨਿਊ ਸਾਊਥ ਵੇਲਜ਼ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਮਲੀ ਦੀ ਸੁਰੱਖਿਅਤ ਭਾਲ ਕਰ ਲਈ ਗਈ ਹੈ। ਉਸ ਨੂੰ ਆਖਰੀ ਵਾਰ 7 ਜੂਨ ਨੂੰ ਉੱਤਰੀ ਸਿਡਨੀ ਮੈਡੀਕਲ ਸੈਂਟਰ 'ਚ ਦੇਖਿਆ ਗਿਆ ਸੀ, ਜਿੱਥੋਂ ਉਹ ਘਰ ਵਾਪਸ ਨਹੀਂ ਪਰਤੀ। 
ਇਮਲੀ ਦੇ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਉਸ ਦੀ ਭਾਲ 'ਚ ਲੱਗ ਗਈ। ਪੁਲਸ ਨੇ ਇਮਲੀ ਦੀ ਭਾਲ ਲਈ ਸਥਾਨਕ ਜਨਤਾ ਨੂੰ ਮਦਦ ਲਈ ਬੇਨਤੀ ਵੀ ਕੀਤੀ ਸੀ। ਪੁਲਸ ਦਾ ਕਹਿਣਾ ਸੀ ਕਿ ਬੱਚੀ ਮੈਡੀਕਲ ਇਲਾਜ ਲਈ ਆਈ ਸੀ, ਜਿੱਥੋਂ ਉਹ ਲਾਪਤਾ ਹੋ ਗਈ। ਬੁੱਧਵਾਰ ਭਾਵ ਅੱਜ ਪੁਲਸ ਨੇ ਉਸ ਦੀ ਸੁਰੱਖਿਅਤ ਭਾਲ ਕਰ ਲਈ ਹੈ। ਪੁਲਸ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਵਲੋਂ ਇਮਲੀ ਬ੍ਰਿਸਬੇਨ 'ਚ ਮਿਲੀ।


Related News