2 ਸਾਲ ਤੋਂ ਲਾਪਤਾ ਬੱਚੀ ਘਰ 'ਚ ਹੀ ਪੌੜੀਆਂ ਹੇਠੋਂ ਮਿਲੀ, ਜਾਣੋ ਪੂਰਾ ਮਾਮਲਾ

Thursday, Feb 17, 2022 - 10:45 AM (IST)

2 ਸਾਲ ਤੋਂ ਲਾਪਤਾ ਬੱਚੀ ਘਰ 'ਚ ਹੀ ਪੌੜੀਆਂ ਹੇਠੋਂ ਮਿਲੀ, ਜਾਣੋ ਪੂਰਾ ਮਾਮਲਾ

ਨਿਊਯਾਰਕ (ਬਿਊਰੋ): ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ 'ਚ ਕਸਟਡੀ ਨਾ ਮਿਲ ਪਾਉਣ 'ਤੇ ਮਾਤਾ-ਪਿਤਾ ਨੇ ਆਪਣੀ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਦੋ ਸਾਲ ਤੱਕ ਘਰ ਦੇ ਗੁਪਤ ਟਿਕਾਣੇ 'ਚ ਲੁਕੋ ਕੇ ਰੱਖਣ 'ਚ ਵੀ ਕਾਮਯਾਬ ਰਹੇ। ਹੁਣ 6 ਸਾਲ ਦੀ ਹੋ ਚੁੱਕੀ ਬੱਚੀ ਨੂੰ ਪੁਲਸ ਨੇ ਲੱਭ ਲਿਆ ਹੈ। ਜ਼ਿਕਰਯੋਗ ਹੈ ਕਿ ਸਾਲ 2019 ਤੋਂ ਲਾਪਤਾ ਕੁੜੀ ਨਿਊਯਾਰਕ ਦੇ ਹਡਸਨ ਸਥਿਤ ਆਪਣੇ ਘਰ ਦੀਆਂ ਪੌੜੀਆਂ ਹੇਠਾਂ ਲੁਕੀ ਹੋਈ ਮਿਲੀ। ਕਰੀਬ ਦੋ ਸਾਲਾਂ ਤੋਂ ਲਾਪਤਾ ਬੱਚੀ ਘਰ ਦੀਆਂ ਪੌੜੀਆਂ ਹੇਠਾਂ ਬਣੇ ਵਿਸ਼ੇਸ਼ ਚੈਂਬਰ ਵਿੱਚੋਂ ਮਿਲੀ। ਬੱਚੀ ਦੀ ਸਿਹਤ ਬਿਹਤਰ ਹੈ। ਮੰਨਿਆ ਜਾ ਰਿਹਾ ਹੈ ਕਿ ਬੱਚੀ ਨੂੰ ਉਸ ਦੇ ਜੈਵਿਕ ਮਾਪਿਆਂ ਨੇ ਅਗਵਾ ਕਰ ਲਿਆ ਸੀ।

ਨਿਊਯਾਰਕ ਰਾਜ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸਾਗਰਟਿਸ ਨਾਮ ਦੇ ਸ਼ਹਿਰ ਵਿੱਚ ਇੱਕ ਘਰ ਦੀਆਂ ਪੌੜੀਆਂ ਦੇ ਹੇਠਾਂ ਇੱਕ ਚੈਂਬਰ ਵਿੱਚੋਂ ਛੇ ਸਾਲਾ ਬੱਚੀ ਪੈਸਲੇ ਸ਼ੁਲਟਿਸ ਨੂੰ ਬਰਾਮਦ ਕੀਤਾ। ਬੱਚੀ ਸੁਰੱਖਿਅਤ ਅਤੇ ਤੰਦਰੁਸਤ ਹੈ। ਮੰਨਿਆ ਜਾਂਦਾ ਹੈ ਕਿ ਪੈਸਲੇ ਨੂੰ ਉਸਦੇ ਜੈਵਿਕ ਮਾਤਾ-ਪਿਤਾ ਕਿੰਬਰਲੇ ਕੂਪਰ ਅਤੇ ਕਿਰਕ ਸ਼ੁਲਟਿਸ ਦੁਆਰਾ ਅਗਵਾ ਕੀਤਾ ਗਿਆ ਸੀ। ਇਹਨਾਂ ਦੋਵਾਂ ਕੋਲ ਬੱਚੀ ਨੂੰ ਆਪਣੇ ਕੋਲ ਰੱਖਣ ਦਾ ਕਾਨੂੰਨੀ ਹੱਕ ਨਹੀਂ ਹੈ।ਸਾਲ 2019 ਵਿਚ ਕਸਟਡੀ ਨਾ ਮਿਲਣ ਦੇ ਬਾਅਦ ਹੀ ਪੇਸਲੇ ਨੂੰ ਉਸ ਦੇ ਜੈਵਿਕ ਮਾਪਿਆਂ ਦੁਆਰਾ ਅਗਵਾ ਕਰ ਲਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਅਗਵਾ ਕਰਨ ਤੋਂ ਬਾਅਦ ਪੇਸਲੇ ਨੂੰ ਘਰ ਦੇ ਇੱਕ ਗੁਪਤ ਕਮਰੇ ਵਿੱਚ ਰੱਖਿਆ ਗਿਆ ਸੀ ਜੋ ਬਹੁਤ ਛੋਟਾ, ਠੰਡਾ ਅਤੇ ਨਮੀ ਵਾਲਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਸਾਵਧਾਨ! ਸਾਊਦੀ 'ਚ 'ਲਾਲ ਦਿਲ' ਵਾਲਾ ਇਮੋਜੀ ਭੇਜਣਾ ਹੋਵੇਗਾ ਅਪਰਾਧ, ਲੱਗੇਗਾ ਜੁਰਮਾਨਾ ਤੇ ਹੋਵੇਗੀ ਜੇਲ੍ਹ

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਕੁੜੀ ਬਾਰੇ ਸੁਰਾਗ ਮਿਲਿਆ। ਸਰਚ ਵਾਰੰਟ ਲੈ ਕੇ ਘਰ ਦੀ ਤਲਾਸ਼ੀ ਲਈ। ਪੁਲਸ ਨੇ ਦੱਸਿਆ ਕਿ ਜਾਂਚ ਲਈ ਇੱਕ ਖਾਸ ਕਿਸਮ ਦੇ ਔਜ਼ਾਰ ਦੀ ਵਰਤੋਂ ਕੀਤੀ ਗਈ ਸੀ, ਜੋ ਲੱਕੜ ਦੀਆਂ ਕਈ ਪੌੜੀਆਂ ਨੂੰ ਹਟਾਉਣ ਲਈ ਢੁਕਵਾਂ ਸੀ। ਇਸ ਦੀ ਮਦਦ ਨਾਲ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੇ ਪੌੜੀਆਂ ਦੇ ਹੇਠਾਂ ਛੋਟੇ ਪੈਰਾਂ ਦੇ ਨਿਸ਼ਾਨ ਦੇਖੇ। ਤੁਰੰਤ ਉਨ੍ਹਾਂ ਨੇ ਉਸ ਕੋਨੇ ਦੀ ਤਲਾਸ਼ੀ ਲਈ ਅਤੇ ਕੁੜੀ ਅਤੇ ਉਸ ਦੀ 33 ਸਾਲਾ ਮਾਂ ਨੂੰ ਲੱਭ ਲਿਆ। ਪੁਲਸ ਨੇ ਕੁੜੀ ਦੇ ਮਾਤਾ-ਪਿਤਾ ਅਤੇ ਉਸ ਦੇ ਨਾਨੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕੁੜੀ ਨੂੰ ਉਸ ਦੇ ਕਾਨੂੰਨੀ ਸਰਪ੍ਰਸਤਾਂ ਦੇ ਹਵਾਲੇ ਕਰ ਦਿੱਤਾ।


author

Vandana

Content Editor

Related News