ਚੀਨ ''ਚ ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, ਪੰਜ ਲੋਕ ਲਾਪਤਾ

11/25/2017 4:20:24 PM

ਬੀਜਿੰਗ (ਭਾਸ਼ਾ)— ਚੀਨ ਦੇ ਉੱਤਰੀ-ਪੂਰਬੀ ਲਿਆਓਨਿੰਗ ਸੂਬੇ ਦੇ ਦਾਲੀਆਨ ਤੱਟ 'ਤੇ ਮੱਛੀ ਫੜਨ ਵਾਲੀ ਇਕ ਕਿਸ਼ਤੀ ਡੁੱਬਣ ਨਾਲ ਪੰਜ ਲੋਕ ਲਾਪਤਾ ਹੋ ਗਏ ਹਨ। ਦਾਲੀਆਨ ਸਮੁੰਦਰੀ ਖੋਜ ਅਤੇ ਬਚਾਅ ਕੇਂਦਰ ਨੂੰ ਮੱਛੀ ਫੜਨ ਵਾਲੀ ਕਿਸ਼ਤੀ ਦੇ ਡੁੱਬਣ ਦੀ ਸੂਚਨਾ ਕੱਲ ਰਾਤ 11 ਵਜੇ ਮਿਲੀ ਸੀ। ਕਿਸ਼ਤੀ ਵਿਚ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।


Related News