ਈਰਾਨ ''ਚ ਆਪਣੇ ਹੀ ਜਹਾਜ਼ ''ਤੇ ਡਿੱਗੀ ਮਿਜ਼ਾਇਲ, ਇਕ ਵਿਅਕਤੀ ਦੀ ਮੌਤ ਤੇ ਇਕ ਜ਼ਖਮੀ

Monday, May 11, 2020 - 01:10 PM (IST)

ਈਰਾਨ ''ਚ ਆਪਣੇ ਹੀ ਜਹਾਜ਼ ''ਤੇ ਡਿੱਗੀ ਮਿਜ਼ਾਇਲ, ਇਕ ਵਿਅਕਤੀ ਦੀ ਮੌਤ ਤੇ ਇਕ ਜ਼ਖਮੀ

ਤਹਿਰਾਨ- ਓਮਾਨ ਦੀ ਖਾੜੀ ਵਿਚ ਫੌਜੀ ਮੁਹਿੰਮ ਦੌਰਾਨ ਈਰਾਨ ਦੀ ਇਕ ਮਿਜ਼ਾਇਲ ਆਪਣੇ ਹੀ ਜਹਾਜ਼ 'ਤੇ ਡਿੱਗ ਗਈ, ਜਿਸ ਕਾਰਨ ਇਕ ਮਲਾਹ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਸਰਕਾਰੀ ਟੈਲੀਵਿਜ਼ਨ ਮੁਤਾਬਕ ਘਟਨਾ ਐਤਵਾਰ ਨੂੰ ਜਸਕ ਦੀ ਬੰਦਰਗਾਹ ਨੇੜੇ ਵਾਪਰੀ। 

ਫੌਜੀ ਮੁਹਿੰਮ ਦੌਰਾਨ ਮਿਜ਼ਾਇਲ ਹੈਂਡੀਜਨ-ਕਲਾਸ ਸਪੋਰਟ ਜਹਾਜ਼ ਕੌਣਾਰਕ 'ਤੇ ਜਾ ਡਿੱਗੀ। ਸਰਕਾਰੀ ਖਬਰਾਂ ਮੁਤਾਬਕ ਕੌਣਾਰਕ ਨਿਸ਼ਾਨੇ ਦੇ ਕਾਫੀ ਕੋਲ ਸੀ। ਕੌਣਾਰਕ ਦੂਜੇ ਜਹਾਜ਼ਾਂ ਲਈ ਨਿਸ਼ਾਨਿਆਂ ਨੂੰ ਸਮੁੰਦਰ ਵਿਚ ਸਥਾਪਤ ਕਰ ਰਿਹਾ ਸੀ। ਈਰਾਨ ਦਾ ਮੀਡੀਆ ਬਹੁਤ ਘੱਟ ਹੀ ਮੁਹਿੰਮ ਦੌਰਾਨ ਹੋਏ ਹਾਦਸਿਆਂ ਦੀ ਜਾਣਕਾਰੀ ਦਿੰਦਾ ਹੈ, ਜਿਸ ਕਾਰਨ ਇਸ ਘਟਨਾ ਦੀ ਗੰਭੀਰਤਾ ਦਾ ਸੰਕੇਤ ਮਿਲਦਾ ਹੈ। ਇਸ ਸਬੰਧੀ ਅਜੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ।


author

Lalita Mam

Content Editor

Related News