ਕੀਵ ਸਮੇਤ ਯੂਕ੍ਰੇਨ ਦੇ ਕਈ ਸ਼ਹਿਰਾਂ 'ਚ ਮਿਜ਼ਾਈਲ ਹਮਲੇ, ਕਈ ਲੋਕਾਂ ਦੀ ਮੌਤ (ਤਸਵੀਰਾਂ)

Monday, Oct 10, 2022 - 03:06 PM (IST)

ਕੀਵ ਸਮੇਤ ਯੂਕ੍ਰੇਨ ਦੇ ਕਈ ਸ਼ਹਿਰਾਂ 'ਚ ਮਿਜ਼ਾਈਲ ਹਮਲੇ, ਕਈ ਲੋਕਾਂ ਦੀ ਮੌਤ (ਤਸਵੀਰਾਂ)

ਕੀਵ (ਭਾਸ਼ਾ) ਬੀਤੇ ਕਈ ਮਹੀਨਿਆਂ ਦੇ ਮੁਕਾਬਲਤਨ ਸ਼ਾਂਤ ਰਹਿਣ ਤੋਂ ਬਾਅਦ ਸੋਮਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ 'ਤੇ ਮਿਜ਼ਾਈਲ ਹਮਲੇ ਹੋਏ। ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰੋਸਤਿਸਲਾਵ ਸਮਿਰਨੋਵ ਨੇ ਕਿਹਾ ਕਿ ਕੀਵ ਵਿੱਚ ਹੋਏ ਹਮਲੇ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਅਤੇ 24 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਕ੍ਰੇਨੀਆਂ ਨੂੰ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਅਪੀਲ ਕਰਦਿਆਂ ਆਪਣੇ ਟੈਲੀਗ੍ਰਾਮ ਅਕਾਉਂਟ 'ਤੇ ਕਿਹਾ ਕਿ ਰੂਸ ਸਾਨੂੰ ਤਬਾਹ ਕਰਨ ਅਤੇ ਧਰਤੀ ਤੋਂ ਸਾਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

PunjabKesari

ਕੀਵ ਦੇ ਮੇਅਰ ਵਿਟਾਲੀ ਕਲੀਚਕੋ ਨੇ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਵਿਸਫੋਟ ਦੀ ਜਾਣਕਾਰੀ ਦਿੱਤੀ।ਇਸ ਖੇਤਰ ਵਿੱਚ ਬਹੁਤ ਸਾਰੇ ਸਰਕਾਰੀ ਦਫ਼ਤਰ ਹਨ। ਯੂਕ੍ਰੇਨ ਦੀ ਸੰਸਦ ਮੈਂਬਰ ਲੇਸੀਆ ਵਾਸਿਲੇਂਕੋ ਨੇ ਕੇਂਦਰੀ ਕੀਵ ਵਿੱਚ ਕੀਵ ਨੈਸ਼ਨਲ ਯੂਨੀਵਰਸਿਟੀ ਦੀ ਮੁੱਖ ਇਮਾਰਤ ਦੇ ਨੇੜੇ ਧਮਾਕੇ ਦੀ ਇੱਕ ਫੋਟੋ ਟਵੀਟ ਕੀਤੀ। ਕੀਵ ਐਮਰਜੈਂਸੀ ਸੇਵਾਵਾਂ ਦੀ ਬੁਲਾਰਨ ਸਵਿਟਲਾਨਾ ਵੋਡੋਲਾਗਾ ਨੇ ਐਸੋਸੀਏਟਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਕਈ ਜ਼ਖਮੀ ਹੋਏ ਹਨ ਅਤੇ ਬਚਾਅ ਕਰਮਚਾਰੀ ਵੱਖ-ਵੱਖ ਥਾਵਾਂ 'ਤੇ ਕੰਮ ਕਰ ਰਹੇ ਹਨ। ਰੂਸ ਨੇ ਯੂਕ੍ਰੇਨ ਵਿੱਚ ਕਈ ਨਾਗਰਿਕ ਖੇਤਰਾਂ ਅਤੇ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਏਪੀ ਦੇ ਪੱਤਰਕਾਰਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਇਹ ਸਪੱਸ਼ਟ ਤੌਰ 'ਤੇ ਮਿਜ਼ਾਈਲ ਹਮਲੇ ਕਾਰਨ ਹੋਏ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਜਾ ਕੋ ਰਾਖੇ ਸਾਈਆਂ..., ਥਾਈਲੈਂਡ ਨਰਸਰੀ ਕਤਲੇਆਮ 'ਚ ਕੰਬਲ ਨੇ ਬਚਾਈ 3 ਸਾਲ ਦੀ ਮਾਸੂਮ ਦੀ ਜਾਨ

ਖਾਰਕੀਵ ਦੇ ਮੇਅਰ ਇਹੋਰ ਟੇਰੇਖੋਵ ਨੇ ਕਿਹਾ ਕਿ ਖਾਰਕੀਵ 'ਤੇ ਤਿੰਨ ਵਾਰ ਹਮਲਾ ਕੀਤਾ ਗਿਆ, ਜਿਸ ਨਾਲ ਬਿਜਲੀ ਅਤੇ ਪਾਣੀ ਦੀ ਸਪਲਾਈ ਵਿਚ ਵਿਘਨ ਪਿਆ। ਇਸ ਤੋਂ ਪਹਿਲਾਂ ਜੂਨ ਵਿੱਚ ਕੀਵ ਵਿੱਚ ਹਮਲਾ ਹੋਇਆ ਸੀ। ਪਹਿਲਾਂ ਹਮਲਿਆਂ ਨੇ ਕੀਵ ਦੇ ਬਾਹਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ, ਪਰ ਇਸ ਵਾਰ ਸ਼ਹਿਰ ਦੇ ਮੱਧ ਵਿਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕ੍ਰੇਨੀ ਮੀਡੀਆ ਨੇ ਲਵੀਵ, ਟੇਰਨੋਪਿਲ, ਖਮੇਲਨਿਤਸਕੀ, ਜ਼ਾਇਟੋਮਾਇਰ ਅਤੇ ਕ੍ਰੋਪਿਵਨਿਤਸਕੀ ਸਮੇਤ ਕਈ ਹੋਰ ਥਾਵਾਂ 'ਤੇ ਵੀ ਧਮਾਕਿਆਂ ਦੀ ਰਿਪੋਰਟ ਕੀਤੀ। ਹਾਲ ਹੀ ਵਿੱਚ ਜ਼ਪੋਰੋਜ਼ਯੇ ਸਮੇਤ ਕ੍ਰੀਮੀਆ ਦੇ ਉੱਤਰ ਵਿੱਚ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੂਸ ਨੇ ਸ਼ਨੀਵਾਰ ਨੂੰ ਜ਼ਪੋਰਿਜ਼ੀਆ 'ਤੇ ਛੇ ਮਿਜ਼ਾਈਲਾਂ ਦਾਗੀਆਂ। ਇਹ ਹਮਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੁਰੱਖਿਆ ਪ੍ਰੀਸ਼ਦ ਨਾਲ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਹੋਏ ਹਨ। ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਅੱਠ ਮਹੀਨੇ ਪੂਰੇ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਪੁਤਿਨ ਨੇ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ 'ਤੇ ਹਮਲੇ ਨੂੰ ਯੂਕ੍ਰੇਨੀ ਵਿਸ਼ੇਸ਼ ਸੇਵਾਵਾਂ ਦੁਆਰਾ "ਅੱਤਵਾਦੀ ਕਾਰਵਾਈ" ਕਿਹਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News