ਫਿਲਪੀਨਜ਼ ਦੀ ਕੈਟਰੀਓਨਾ ਗ੍ਰੇ ਬਣੀ ਮਿਸ ਯੂਨੀਵਰਸ
Monday, Dec 17, 2018 - 07:04 PM (IST)

ਬੈਂਕਾਕ- ਫਿਲਪੀਨਜ਼ ਦੀ ਕੈਟਾਓਨਾ ਗ੍ਰੇ ਨੇ 2018 ਦੇ ਮਿਸ ਯੂਨੀਵਰਸ ਦਾ ਖਿਤਾਬ 'ਆਪਣੇ ਨਾਂ' ਕਰ ਲਿਆ ਹੈ। ਸੋਮਵਾਰ ਨੂੰ ਬੈਂਕਾਕ ਵਿਚ ਸੰਪੰਨ ਹੋਏ ਪ੍ਰੋਗਰਾਮ ਵਿਚ 67ਵੀਂ ਮਿਸ ਯੂਨੀਵਰਸ ਬਣਨ ਲਈ ਉਨ੍ਹਾਂ ਨੇ 93 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਮਾਤ ਦਿੱਤੀ। ਗ੍ਰੇ ਨੇ ਦੱਸਿਆ ਕਿ ਉਸ ਨੇ ਲਾਲ ਪੌਸ਼ਾਕ ਇਸ ਲਈ ਪਹਿਨੀ 'ਕਿਉਂਕਿ ਜਦੋਂ ਮੈਂ 13 ਸਾਲ ਦੀ ਸੀ ਤਾਂ ਮੇਰੀ ਮਾਂ ਨੇ ਕਿਹਾ ਸੀ ਕਿ ਉਸ ਦਾ ਸੁਪਨਾ ਹੈ ਕਿ ਮੈਂ ਲਾਲ ਪੌਸ਼ਾਕ ਵਿਚ ਪ੍ਰਤੀਯੋਗਿਤਾ ਵਿਚ ਜਿੱਤ ਹਾਸਲ ਕਰਾਂ।'
ਗ੍ਰੇ ਮਾਡਲ ਹੋਣ ਦੇ ਨਾਲ-ਨਾਲ ਇਕ ਗਾਇਕਾ ਵੀ ਹੈ। ਉਸ ਨੇ ਦੱਸਿਆ ਕਿ ਪ੍ਰਤੀਯੋਗਿਤਾ ਜਿੱਤਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਇਕ ਦੂਸਰੇ ਨੂੰ ਵੇਖਿਆ ਤਾਂ ਉਸ ਦੀ ਮਾਂ ਰੋਣ ਲੱਗੀ। ਦੱਖਣੀ ਅਫਰੀਕਾ ਦੀ ਟੈਮਰਨ ਗਰੀਨ ਦੂਸਰੇ ਅਤੇ ਵੈਨੇਜ਼ੁਏਲਾ ਦੀ ਸਟੈਫਨੀ ਗੁਤਿਰੇਜ਼ ਤੀਸਰੇ ਨੰਬਰ 'ਤੇ ਰਹੀ। ਗ੍ਰੇ ਦੇ ਪਿਤਾ ਆਸਟਰੇਲੀਆਈ ਮੂਲ ਦੇ ਹਨ ਅਤੇ ਉਸ ਦਾ ਪਾਲਣ ਪੋਸ਼ਣ ਆਸਟਰੇਲੀਆ ਵਿਚ ਹੋਇਆ ਹੈ। ਗ੍ਰੇ ਇਹ ਖਿਤਾਬ ਜਿੱਤਣ ਵਾਲੀ ਚੌਥੀ ਫਿਲਪੀਨਜ਼ ਮਹਿਲਾ ਹੈ। ਭਾਰਤ ਦੀ ਨੇਹਲ ਚੁੜਾਸਮਾ ਉੱਚ 20 ਤੱਕ ਵਿਚ ਵੀ ਜਗ੍ਹਾ ਨਹੀਂ ਬਣਾ ਸਕੀ। ਇਸ ਸਾਲ ਪ੍ਰਤੀਯੋਗਿਤਾ ਦਾ ਥੀਮ 'ਮਹਿਲਾ ਸਸ਼ਕਤੀਕਰਨ' ਸੀ।