ਵਿਆਹੁਤਾ ਆਦਮੀ ਨਾਲ ਚੱਲ ਰਿਹਾ ਸੀ ਅਫੇਅਰ, ਇਸ ਬਿਊਟੀ ਕੂਈਨ ਨੂੰ ਵਾਪਸ ਕਰਨਾ ਪਿਆ 'ਤਾਜ'
Wednesday, Feb 07, 2024 - 04:53 PM (IST)
ਟੋਕੀਓ (ਏਜੰਸੀ)- ਇਸ ਸਾਲ ਦੇ ਮਿਸ ਜਾਪਾਨ ਸੁੰਦਰਤਾ ਮੁਕਾਬਲੇ ਦੀ ਯੂਕ੍ਰੇਨ ਵਿੱਚ ਜਨਮੀ ਜੇਤੂ ਅਤੇ ਮੁਕਾਬਲੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਕ ਮੈਗਜ਼ੀਨ ਵਿਚ ਇੱਕ ਵਿਆਹੁਤਾ ਵਿਅਕਤੀ ਨਾਲ ਉਸ ਸਬੰਧਾਂ ਬਾਰੇ ਇੱਕ ਲੇਖ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਉਸ ਨੇ ਆਪਣਾ ਖਿਤਾਬ ਤਿਆਗ ਦਿੱਤਾ ਹੈ। ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਸ਼ੀਨੋ ਨੇ ਕਿਹਾ ਕਿ ਲੇਖ ਸਾਹਮਣੇ ਆਉਣ ਤੋਂ ਬਾਅਦ, ਉਸ ਨੇ ਆਪਣੇ ਤਾਜ ਨੂੰ ਤਿਆਗਣ ਅਤੇ ਇਸ ਨੂੰ ਲੈ ਕੇ ਆਪਣੀ ਮਾਡਲਿੰਗ ਏਜੰਸੀ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ। ਉਸ ਦਾ ਕਹਿਣਾ ਹੈ ਕਿ ਉਸ ਦੀ ਪੇਸ਼ਕਸ਼ ਸਵੀਕਾਰ ਕਰ ਲਈ ਗਈ ਹੈ।
ਇਹ ਵੀ ਪੜ੍ਹੋ: ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ
ਇੱਥੇ ਦੱਸ ਦੇਈਏ ਕਿ ਕੈਰੋਲੀਨਾ ਸ਼ੀਨੋ ਨੂੰ 22 ਜਨਵਰੀ ਨੂੰ ਮਿਸ ਜਾਪਾਨ ਦਾ ਤਾਜ ਪਹਿਨਾਇਆ ਗਿਆ ਸੀ। ਕਈ ਲੋਕਾਂ ਨੇ ਉਸ ਦੀ ਜਿੱਤ ਦਾ ਵਿਰੋਧ ਕੀਤਾ। ਲੋਕਾਂ ਨੇ ਦਲੀਲ ਦਿੱਤੀ ਕਿ ਕੈਰੋਲੀਨਾ ਸ਼ੀਨੋ ਦੀ ਸੁੰਦਰਤਾ ਰਵਾਇਤੀ ਜਾਪਾਨੀ ਸੁੰਦਰਤਾ ਤੋਂ ਵੱਖਰੀ ਹੈ। ਉਹ ਜਾਪਾਨੀ ਲੋਕਾਂ ਵਾਂਗ ਨਹੀਂ ਦਿਖਦੀ।
ਦਿ ਵੀਕਲੀ ਬੁਨਸ਼ੁਨ ਮੈਗਜ਼ੀਨ ਨੇ ਪਿਛਲੇ ਹਫ਼ਤੇ ਰਿਪੋਰਟ ਦਿੱਤੀ ਸੀ ਕਿ ਸ਼ੀਨੋ ਦਾ ਵਿਆਹੁਤਾ ਡਾਕਟਰ ਨਾਲ ਅਫੇਅਰ ਚੱਲ ਰਿਹਾ ਹੈ। ਸ਼ੁਰੂ ਵਿੱਚ, ਉਹ ਰਿਸ਼ਤੇ ਦੀ ਪੁਸ਼ਟੀ ਕਰਦੀ ਦਿਖਾਈ ਦਿੱਤੀ ਪਰ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਉਹ ਡਾਕਟਰ ਤਾਕੁਮਾ ਮਾਏਦਾ ਵਿਆਹਿਆ ਹੋਇਆ ਹੈ। ਬਾਅਦ ਵਿੱਚ, ਉਸਨੇ ਕਿਹਾ ਕਿ ਉਸਦਾ ਪਹਿਲਾ ਸਪੱਸ਼ਟੀਕਰਨ "ਸੱਚ ਨਹੀਂ ਸੀ" ਅਤੇ ਉਹ ਮਾਏਦਾ ਦੀ ਵਿਆਹੁਤਾ ਸਥਿਤੀ ਤੋਂ ਜਾਣੂ ਸੀ। ਸ਼ੀਨੋ ਨੇ ਕਿਹਾ, ਉਹ ਰਿਪੋਰਟ ਨੂੰ ਲੈ ਕੇ ਸਦਮੇ ਅਤੇ ਡਰ ਦੀ ਸਥਿਤੀ ਵਿੱਚ ਸੀ ਅਤੇ ਘਬਰਾ ਗਈ, ਜਿਸ ਕਾਰਨ ਉਹ ਸੱਚ ਨਹੀਂ ਦੱਸ ਸਕੀ ਅਤੇ ਮੁਆਫੀ ਮੰਗੀ। ਉਸਨੇ ਇੰਸਟਾਗ੍ਰਾਮ 'ਤੇ ਕਿਹਾ, ''ਮੇਰੇ ਕਾਰਨ ਹੋਈ ਤਕਲੀਫ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਦੁੱਖ ਪਹੁੰਚਾਇਆ ਹੈ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਮੈਗਜ਼ੀਨ ਦੀ ਸਟੋਰੀ ਸਾਹਮਣੇ ਆਉਣ ਤੋਂ ਬਾਅਦ ਮੈਂ ਡਰ ਕਾਰਨ ਸੱਚ ਦੱਸਣ ਦੀ ਹਿੰਮਤ ਨਹੀਂ ਜੁਟਾ ਸਕੀ ਸੀ। ਸ਼ੀਨੋ ਨੇ ਮਾਏਦਾ ਦੀ ਪਤਨੀ ਦੇ ਨਾਲ-ਨਾਲ ਇਸ ਵਿਚ ਸ਼ਾਮਲ ਹੋਰ ਪਾਰਟੀਆਂ ਤੋਂ ਵੀ ਮੁਆਫੀ ਮੰਗੀ।'
ਇਹ ਵੀ ਪੜ੍ਹੋ: ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ, ਤੇਲ ਟੈਂਕਰ ਦੀ ਕਰ ਰਹੀ ਡਰਾਈਵਰੀ
ਮਿਸ ਜਾਪਾਨ ਦੇ ਆਯੋਜਕਾਂ ਦੇ ਦਫਤਰ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੀਨੋ ਦੇ ਖਿਤਾਬ ਦੇ ਤਿਆਗ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ 2024 ਦੇ ਜੇਤੂ ਲਈ ਸਥਾਨ ਪੂਰਾ ਸਾਲ ਖਾਲੀ ਰਹੇਗਾ। ਸੰਗਠਨ ਨੇ ਪਰੇਸ਼ਾਨੀ ਲਈ ਪ੍ਰਾਯੋਜਕਾਂ, ਜੱਜਾਂ ਅਤੇ ਹੋਰਾਂ ਤੋਂ ਮੁਆਫੀ ਮੰਗੀ ਹੈ। ਦੱਸਣਯੋਗ ਹੈ ਕਿ ਸ਼ੀਨੋ ਦਾ ਜਨਮ ਯੂਕ੍ਰੇਨ ਵਿਚ ਹੋਇਆ ਸੀ ਅਤੇ 5 ਸਾਲ ਦੀ ਉਮਰ ਵਿੱਚ ਉਹ ਆਪਣੀ ਮਾਂ ਨਾਲ ਜਾਪਾਨ ਚਲੀ ਗਈ ਸੀ। ਜਾਪਾਨੀ ਭਾਸ਼ਾ ਵਿੱਚ ਮੁਹਾਰਤ ਰੱਖਦੇ ਹੋਏ ਉਸ ਨੂੰ 2022 ਵਿੱਚ ਜਾਪਾਨ ਦੀ ਨਾਗਰਿਕਤਾ ਮਿਲ ਗਈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋ ਸਕਦੀ ਹੈ ਫਾਂਸੀ! ਜਾਣੋ ਕੀ ਹੈ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।