ਕੁਰਾਹੇ ਪੈ ਰਹੀ ਜੰਮੂ-ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਲਿਆਂਦਾ : ਮੋਦੀ

Saturday, Aug 24, 2019 - 05:41 PM (IST)

ਕੁਰਾਹੇ ਪੈ ਰਹੀ ਜੰਮੂ-ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਲਿਆਂਦਾ : ਮੋਦੀ

ਆਬੂ ਧਾਬੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਅਲੱਗ-ਥਲੱਗ ਪਏ ਰਹਿਣ ਦੀ ਸਥਿਤੀ ਖਤਮ ਕਰਨ ਲਈ ਉਸ ਦਾ ਵਿਸ਼ੇਸ਼ ਦਰਜਾ ਹਟਾਇਆ ਗਿਆ। ਉਸ ਦੇ ਅਲੱਗ-ਥਲੱਗ ਪਏ ਰਹਿਣ ਕਾਰਨ ਨੌਜਵਾਨ ਭਟਕ ਗਏ, ਕੱਟੜਪੰਥੀ ਬਣ ਗਏ ਅਤੇ ਹਿੰਸਾ ਤੇ ਅੱਤਵਾਦ ਦੀ ਰਾਹ 'ਤੇ ਚੱਲ ਪਏ। ਆਪਣੀ ਸਰਕਾਰ ਦੇ ਕਦਮਾਂ ਦਾ ਬਚਾਅ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਫੈਸਲਾ ਸੀ ਜੋ ਪੂਰੀ ਤਰ੍ਹਾਂ ਨਾਲ ਲੋਕਤੰਤਰਿਕ, ਪਾਰਦਰਸ਼ੀ ਅਤੇ ਸੰਵਿਧਾਨਕ ਤਰੀਕੇ ਨਾਲ ਲਿਆ ਗਿਆ। ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਵਿਚ ਸੰਯੁਕਤ ਅਰਬ ਅਮੀਰਾਤ ਪਹੁੰਚੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਖਲੀਜ਼ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੰਮੂ-ਕਸ਼ਮੀਰ ਦੇ ਅਲੱਗ-ਥਲੱਗ ਪਏ ਰਹਿਣ ਦੀ ਸਥਿਤੀ ਨੂੰ ਖਤਮ ਕਰਨ ਲਈ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕੀਤਾ ਜਿਸ ਦੇ ਚੱਲਦੇ ਜੰਮੂ-ਕਸ਼ਮੀਰ ਕੁਝ ਲੋਕਾਂ ਦੇ ਸਵਾਰਥ ਕਾਰਨ ਵਿਕਾਸ ਤੋਂ ਵਾਂਝਾ ਰਹਿ ਗਿਆ।

ਉਨ੍ਹਾਂ ਦੱਸਿਆ ਕਿ ਅਲੱਗ-ਥਲੱਗ ਪਏ ਰਹਿਣ ਕਾਰਨ ਨੌਜਵਾਨ ਪੀੜ੍ਹੀ ਆਪਣੀ ਮੰਜ਼ਿਲ ਤੋਂ ਭਟਕ ਗਈ ਅਤੇ ਕੁਰਾਹੇ ਪੈਂਦੀ ਜਾ ਰਹੀ ਸੀ, ਜਿਸ ਨੂੰ ਰੋਕਣਾ ਅਤੇ ਸਹੀ ਰਾਹੇ ਪਾਉਣ ਲਈ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ। ਯੂ.ਏ.ਈ. ਨੇ ਭਾਰਤੀ ਸਰਕਾਰ ਦੇ ਇਨ੍ਹਾਂ ਕਦਮਾਂ ਲਈ ਜੋ ਸੂਝਬੂਝ ਦਿਖਾਈ ਹੈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਮੋਦੀ ਨੇ ਸ਼ਨੀਵਾਰ ਨੂੰ ਆਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਤੋਂ ਵਾਰਤਾ ਕੀਤੀ। ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਬਾਰੇ ਮੈਂ ਇਹ ਪੁੱਛਣ 'ਤੇ ਕਿ ਕੀ ਖਾੜੀ ਦੇਸ਼ ਭਾਰਤ ਦੀਆਂ ਚਿੰਤਾਵਾਂ ਨੂੰ ਸਮਝਦੇ ਹਾਂ, ਇਸ 'ਤੇ ਮੋਦੀ ਨੇ ਕਿਹਾ ਕਿ ਜਿੱਥੋਂ ਤੱਕ ਧਾਰਾ 370 ਦਾ ਸਬੰਧ ਹੈ, ਅਸੀਂ ਪੂਰੀ ਤਰ੍ਹਾਂ ਨਾਲ ਲੋਕਤੰਤਰਿਕ, ਪਾਰਦਰਸ਼ੀ ਅਤੇ ਸੰਵਿਧਾਨਕ ਤਰੀਕੇ ਨਾਲ ਆਪਣੇ ਅੰਦਰੂਨੀ ਫੈਸਲੇ ਕੀਤੇ।
 


author

Sunny Mehra

Content Editor

Related News