ਵਾਸ਼ਿੰਗਟਨ ''ਚ ਗੋਲੀਬਾਰੀ ''ਚ ਨਾਬਾਲਗ ਦੀ ਮੌਤ

06/20/2022 5:18:14 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਹੋਈ ਗੋਲੀਬਾਰੀ ਵਿਚ ਇਕ ਨਾਬਾਲਗ ਦੀ ਮੌਤ ਹੋ ਗਈ ਅਤੇ ਇਕ ਪੁਲਸ ਅਧਿਕਾਰੀ ਸਮੇਤ ਕਈ ਹੋਰ ਜ਼ਖ਼ਮੀ ਹੋ ਗਏ ਹਨ। ਗੋਲੀਬਾਰੀ ਦੀ ਘਟਨਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 6 ਵਜੇ ਮੋਚੇਲਾ ਸੱਭਿਆਚਾਰਕ ਸਮਾਗਮ ਦੇ ਸਬੰਧ ਵਿੱਚ ਇੱਕ "ਅਣਪਰਮਿਟੇਡ ਇਵੈਂਟ" ਵਿੱਚ ਵਾਪਰੀ।

ਡੀ.ਸੀ. ਵਿਭਾਗ ਨੇ ਟਵਿੱਟਰ 'ਤੇ ਕਿਹਾ, 'ਮੈਟਰੋਪੋਲੀਟਨ ਪੁਲਸ ਵਿਭਾਗ (MPD) 14ਵੀਂ ਅਤੇ ਯੂ ਸਟ੍ਰੀਟ, ਐੱਨ. ਡਬਲਯੂ. ਦੇ ਖੇਤਰ ਵਿੱਚ ਗੋਲੀਬਾਰੀ ਦੀ ਘਟਨਾ 'ਤੇ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਘਟਨਾ ਵਿੱਚ ਇੱਕ ਐੱਮ.ਪੀ.ਡੀ. ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।' ਫੌਕਸ ਨਿਊਜ਼ ਨੇ ਇੱਕ ਐੱਮ.ਪੀ.ਡੀ. ਦੇ ਇਕ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਮੋਚੇਲਾ ਵਿੱਚ ਇੱਕ ਸਮਾਗਮ ਵਿੱਚ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। MPD ਮੁਖੀ ਰੌਬਰਟ ਜੇ. ਕੋਂਟੀ ਨੇ ਕਿਹਾ ਕਿ ਇਸ ਘਟਨਾ ਵਿੱਚ ਇੱਕ 15 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਇਲਾਜ ਮਗਰੋਂ ਪੁਲਸ ਅਧਿਕਾਰੀ ਦੀ ਸਥਿਤੀ ਸਥਿਰ ਦੱਸੀ ਗਈ ਹੈ। ਫਿਲਹਾਲ ਪੁਲਸ ਨੇ ਲੋਕਾਂ ਨੂੰ ਇਲਾਕੇ ਵਿਚ ਜਾਣ ਤੋਂ ਮਨਾ ਕੀਤਾ ਹੈ।


cherry

Content Editor

Related News