ਇਟਲੀ : ਗ੍ਰਹਿ ਮੰਤਰਾਲੇ ਨੇ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਭੇਂਟ ਕੀਤੇ ਪ੍ਰਮਾਣ ਪੱਤਰ

Monday, Jun 27, 2022 - 10:31 AM (IST)

ਇਟਲੀ : ਗ੍ਰਹਿ ਮੰਤਰਾਲੇ ਨੇ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਭੇਂਟ ਕੀਤੇ ਪ੍ਰਮਾਣ ਪੱਤਰ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਆਰੰਭ ਕੀਤੇ ਧਾਰਮਿਕ ਸਿੱਖਿਆ ਗਿਆਨ ਪ੍ਰੋਗਰਾਮ ਦੀ ਮਿਲਾਨ ਦੀ ਅੰਤਰ ਰਾਸ਼ਟਰੀ ਯੂਨੀਵਰਸਿਟੀ ਵਿਚ ਸਮਾਪਤੀ ਤੋਂ ਬਾਅਦ ਵੱਖ ਵੱਖ ਦੇਸ਼ਾਂ ਨਾਲ ਸਬੰਧਤ ਧਾਰਮਿਕ ਸੰਸਥਾਵਾਂ ਦੇ 130 ਦੇ ਕਰੀਬ ਆਗੂਆਂ ਨੂੰ ਪ੍ਰਮਾਣ ਪੱਤਰ ਭੇਂਟ ਕੀਤੇ ਗਏ ਹਨ। ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋ ਰੋਮ ਅਤੇ ਮਿਲਾਨ ਦੀਆਂ ਅੰਤਰ ਰਾਸ਼ਟਰੀ ਯੂਨੀਵਰਸਿਟੀਆਂ ਦੇ ਪ੍ਰਫੈਸਰਾਂ ਵੱਲੋਂ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਉਨਾਂ ਦੇ ਧਾਰਮਿਕ ਤੌਰ 'ਤੇ ਹੱਕਾਂ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਵਿਚਾਰ ਚਰਚਾ ਪ੍ਰੋਗਰਾਮ ਉਲੀਕੇ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ- ਵੱਡਾ ਖੁਲਾਸਾ, ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ 'ਨੋਟਾਂ' ਨਾਲ ਭਰੇ ਬੈਗ ਕੀਤੇ ਸੀ ਸਵੀਕਾਰ

ਇਹਨਾਂ ਵਿਚ ਪਹਿਲਾ ਰੋਮ ਤੇ ਫਿਰ ਮਿਲਾਨ ਦੀਆਂ ਯੂਨੀਵਰਸਿਟੀਆਂ ਵਿਚ ਵਿਚਾਰ ਚਰਚਾਵਾਂ ਲਈ ਵਿਸ਼ੇਸ਼ ਕਲਾਸਾਂ ਵੀ ਲੱਗਦੀਆਂ ਰਹੀਆਂ, ਜਿੰਨਾਂ ਵਿਚ ਇਟਾਲੀਅਨ ਕਾਨੂੰਨ ਤਹਿਤ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਇਟਲੀ ਵਿਚ ਉਨਾਂ ਦੇ ਧਾਰਮਿਕ ਅਧਿਕਾਰਾਂ ਸਬੰਧੀ ਵਿਸਥਾਰ ਸਹਾਇਤ ਜਾਣਕਾਰੀ ਦਿੱਤੀ ਗਈ। ਇਸ ਤਹਿਤ ਉਹ ਇਟਲੀ ਵਿਚ ਵਿਚਰਦੇ ਹੋਏ ਆਪਣੇ ਹੱਕਾਂ ਦੀ ਪਾਲਣਾ ਕਰ ਸਕਦੇ ਹਨ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੱਲਬਾਤ ਕਰਦਿਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ, ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਸੁਖਦੇਵ ਸਿੰਘ ਕੰਗ ਨੇ ਆਖਿਆ ਕਿ ਇਟਾਲੀਅਨ ਸਰਕਾਰ ਵੱਲੋਂ ਇਕ ਚੰਗੀ ਪਹਿਲ ਕਦਮੀ ਕਰਕੇ ਇਹ ਸਾਰੇ ਪ੍ਰੋਗਰਾਮ ਉਲੀਕੇ ਗਏ ਸਨ।


author

Vandana

Content Editor

Related News