ਬ੍ਰਿਟਿਸ਼ ਸਰਕਾਰ ਨੇ ਬ੍ਰੇਗਜ਼ਿਟ ਮੁੱਦੇ ''ਤੇ ਸੰਸਦ ''ਚ ਦਰਜ ਕੀਤੀ ਅਹਿਮ ਜਿੱਤ

Wednesday, Jun 13, 2018 - 03:49 AM (IST)

ਲੰਡਨ— ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੇਸਾ ਮੇ ਅੱਜ ਇਕ ਹਾਰ ਤੋਂ ਬਚ ਗਈ ਕਿਉਂਕਿ ਸੰਸਦ ਮੈਂਬਰਾਂ ਨੇ ਅੰਤਿਮ ਬ੍ਰੇਗਜ਼ਿਟ ਮੁੱਦੇ 'ਤੇ ਸੰਸਦ ਨੂੰ ਵੀਟੋ ਦਾ ਅਧਿਕਾਰ ਦੇਣ ਨਾਲ ਸਬੰਧਤ ਯੋਜਨਾ ਨਾਮਨਜ਼ੂਰ ਕਰ ਦਿੱਤੀ। ਹਾਊਸ ਆਫ ਕਾਮਨਜ਼ ਵਿਚ ਈ. ਯੂ. (ਵੱਖ ਹੋਣ) ਬਿੱਲ ਵਿਚ ਸੋਧ 298 ਵੋਟਾਂ ਦੇ ਮੁਕਾਬਲੇ 324 ਵੋਟਾਂ ਨਾਲ ਪਾਸ ਨਹੀਂ ਹੋਈ। ਜੇਕਰ ਸੋਧ ਮਨਜ਼ੂਰ ਹੋ ਜਾਂਦੀ ਤਾਂ ਪ੍ਰਧਾਨ ਮੰਤਰੀ ਬ੍ਰਸਲਜ਼ 'ਚ ਵਾਰਤਾ ਤੋਂ ਹਟਣ ਦਾ ਕੋਈ ਇਕਤਰਫਾ ਫੈਸਲਾ ਨਾ ਕਰ ਸਕਦੀ। ਇਸ ਬਿੱਲ ਨੂੰ ਹਾਊਸ ਆਫ ਲਾਰਡਜ਼ ਕੋਲ ਵਾਪਸ ਭੇਜ ਦਿੱਤਾ ਗਿਆ ਹੈ।


Related News