ਤੁਰਕੀ ’ਚ ਟਰੇਨ ਨਾਲ ਟਕਰਾਈ ਮਿੰਨੀ ਬੱਸ, 6 ਲੋਕਾਂ ਦੀ ਮੌਤ

09/04/2021 4:41:59 PM

ਇਸਤਾਂਬੁਲ (ਭਾਸ਼ਾ) : ਤੁਰਕੀ ਦੇ ਉਤਰੀ-ਪੱਛਮੀ ਹਿੱਸੇ ਵਿਚ ਸ਼ਨੀਵਾਰ ਨੂੰ ਇਕ ਮਿੰਨੀ ਬੱਸ ਦੇ ਮਾਲਗੱਡੀ ਨਾਲ ਟਕਰਾ ਜਾਣ ਦੀ ਵਜ੍ਹਾ ਨਾਲ ਉਸ ਵਿਚ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਤੁਰਕੀ ਦੀ ਸੰਵਾਦ ਏਜੰਸੀ ਦੇਮਿਰੋਰੇ ਨੇ ਦਿੱਤੀ।

ਇਹ ਵੀ ਪੜ੍ਹੋ: ਚੀਨ ’ਚ 2 ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ, 15 ਲੋਕਾਂ ਦੀ ਮੌਤ

ਸੰਵਾਦ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਟੇਕਿਰਦਾਗ ਸੂਬੇ ਦੇ ਏਰਗਿਨ ਸਥਿਤ ਰੇਲਵੇ ਕ੍ਰਾਸਿੰਗ ’ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸ਼ਿਕਾਰ ਮਿੰਨੀ ਬੱਸ ਵਿਚ ਕਾਰਖਾਨੇ ਦੇ ਮਜ਼ਦੂਰ ਸਵਾਰ ਸਨ। ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਹਾਦਸਾ ਉਦੋਂ ਵਾਪਰਿਆ, ਜਦੋਂ ਮਿੰਨੀ ਬੱਸ ਸੇਰਕੇਜ਼ਕੋਏ ਜਾ ਰਹੀ ਟਰੇਨ ਨਾਲ ਟਕਰਾ ਗਈ। ਏਜੰਸੀ ਨੇ ਦੱਸਿਆ ਕਿ ਸਾਰੇ ਮ੍ਰਿਤਕ ਮਿੰਨੀ ਬੱਸ ਵਿਚ ਸਵਾਰ ਸਨ। ਤਸਵੀਰਾਂ ਵਿਚ ਦਿਸ ਰਿਹਾ ਹੈ ਕਿ ਟਰੇਨ ਦੀ ਪਟੜੀ ’ਤੇ ਮਿੰਨੀ ਬੱਸ ਹਾਦਸਾਗ੍ਰਸਤ ਹਾਲਤ ਵਿਚ ਪਲਟੀ ਹੋਈ ਹੈ।

ਇਹ ਵੀ ਪੜ੍ਹੋ: ਤਾਲਿਬਾਨ ਨੇ ਜਿੱਤ ਦੇ ਜਸ਼ਨ ’ਚ ਦਾਗੇ ਹਵਾਈ ਫਾਇਰ, 17 ਲੋਕਾਂ ਦੀ ਮੌਤ


cherry

Content Editor

Related News