ਅਫ਼ਗਾਨਿਸਤਾਨ ’ਚ ਮਾਈਨ ਧਮਾਕਾ, 2 ਬੱਚਿਆਂ ਦੀ ਮੌਤ, 2 ਜ਼ਖ਼ਮੀ

03/19/2023 1:04:25 AM

ਕਾਬੁਲ (ਯੂ. ਐੱਨ. ਆਈ.)-ਅਫ਼ਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ ’ਚ ਪਿਛਲੀਆਂ ਜੰਗਾਂ ਤੋਂ ਬਚੀ ਇਕ ਮੋਟਰ ਮਾਈਨ ’ਚ ਧਮਾਕਾ ਹੋਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਲੋਗਰ ਸੂਬੇ ਦੀ ਰਾਜਧਾਨੀ ਪੁਲ-ਏ-ਆਲਮ ਸ਼ਹਿਰ ਦੇ ਅਲਤਾਮੋਰ ਇਲਾਕੇ ’ਚ ਬੱਚਿਆਂ ਦੇ ਇਕ ਸਮੂਹ ਨੂੰ ਇਕ ਖਿਡੌਣੇ ਵਰਗਾ ਯੰਤਰ ਮਿਲਿਆ ਅਤੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਭਾਲ ’ਚ ਨਕੋਦਰ ਨੇੜਲੇ ਪਿੰਡ ਸਰੀਂਹ ਨੂੰ ਪੁਲਸ ਨੇ ਪਾਇਆ ਘੇਰਾ

ਇਸ ਦਰਮਿਆਨ ਯੰਤਰ ’ਚ ਧਮਾਕਾ ਹੋ ਗਿਆ, ਜਿਸ ਨਾਲ ਦੋਹਾਂ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।


Manoj

Content Editor

Related News