ਪੋਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਲੱਖਾਂ ਦੀ ਗਿਣਤੀ ''ਚ ਜੁੜੇ ਲੋਕ, ਦੇਖੋ ਤਸਵੀਰਾਂ

Saturday, Apr 26, 2025 - 08:06 PM (IST)

ਪੋਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਲੱਖਾਂ ਦੀ ਗਿਣਤੀ ''ਚ ਜੁੜੇ ਲੋਕ, ਦੇਖੋ ਤਸਵੀਰਾਂ

ਮਿਲਾਨ, 26 ਅਪ੍ਰੈਲ ( ਸਾਬੀ ਚੀਨੀਆਂ )-ਇਸਾਈ  ਧਰਮ ਦੇ 266ਵੇਂ ਪੋਪ ਫਰਾਂਸਿਸ ਜੋ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸੀ ਉਨ੍ਹਾਂ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਅੱਜ ਰੋਮ 'ਚ ਮੁਕੰਮਲ ਹੋਈਆਂ, ਜਿਸ ਵਿੱਚ ਲੱਖਾਂ 3 ਲੱਖ ਲੋਕਾਂ ਦੀ ਆਮਦ ਦਾ ਅੰਦਾਜਾ ਲਿਆ ਜਾ ਰਿਹਾ ਹੈ। ਵੈਟੀਕਨ ਸਿਟੀ ਦੇ ਬੁਲਾਰੇ ਮੁਤਾਬਕ ਪਿਛਲੇ ਪੰਜ ਦਿਨਾਂ ਵਿੱਚ 5 ਤੋ 6 ਲੱਖ ਲੋਕ ਰੋਮ ਪੁੱਜੇ ਹਨ ।  ਅੰਤਿਮ ਰਸਮਾਂ ਦਾ ਸਾਰਾ ਪ੍ਰੋਗਰਾਮ ਇੱਕ ਪ੍ਰੋਟੋਕੋਲ ਦੇ ਅਧਾਰਿਤ ਮੁਕੰਮਲ ਹੋਇਆ। 

PunjabKesari
ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਉੱਚ ਲੀਡਰਸ਼ਿਪ ਮੌਜੂਦ ਸੀ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਪੋਪ ਫ੍ਰਾਂਸਿਸ ਨੇ ਵੀ ਸ਼ਰਧਾਂਜਲੀ ਦਿੱਤੀ। ਪੋਪ ਦੀ ਇੱਛਾ ਮੁਤਾਬਿਕ ਉਨ੍ਹਾਂ ਦੇ ਸਰੀਰ ਨੂੰ ਵੈਟੀਕਨ ਸਿਟੀ ਵਿੱਚ ਸਾਰੀਆਂ ਰਸਮਾਂ ਉਪਰੰਤ ਇੱਕ ਤਾਬੂਤ ਵਿੱਚ ਬੰਦ ਕਰਕੇ  “ਸਾਂਤਾ ਮਾਰੀਆ ਮਾਜੋਰੇ  ਦੀ ਬੇਸਿਲਿਕਾ ਵਿਖੇ 5 ਕਿਲੋ ਮੀਟਰ ਦੇ ਕਾਫਿਲੇ ਦੇ ਰੂਪ ਵਿੱਚ ਲਿਆਂਦਾ ਗਿਆ । ਲੱਖਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਪੋਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਆਖਿਆ । ਇਸ ਮੌਕੇ ਬਹੁਤ ਸਾਰੇ ਭਾਰਤੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਵੀ ਮੌਜੂਦ ਸਨ ।

PunjabKesari
 


author

SATPAL

Content Editor

Related News