ਅਮਰੀਕਾ ਵਰਗੇ ਅਮੀਰ ਦੇਸ਼ ’ਚ ਲੱਖਾਂ ਲੋਕ ਬੇਘਰ, ਰੋਜ਼ਾਨਾ ਵੱਧ ਰਹੀ ਗਿਣਤੀ

Thursday, Feb 01, 2024 - 10:52 AM (IST)

ਅਮਰੀਕਾ ਵਰਗੇ ਅਮੀਰ ਦੇਸ਼ ’ਚ ਲੱਖਾਂ ਲੋਕ ਬੇਘਰ, ਰੋਜ਼ਾਨਾ ਵੱਧ ਰਹੀ ਗਿਣਤੀ

ਸ਼ਿਕਾਗੋ (ਅਸ਼ਵਨੀ ਮਹਾਜਨ) : ਹਰ ਇਨਸਾਨ ਨੂੰ ਜਿਉਂਦੇ ਰਹਿਣ ਲਈ ਭੋਜਨ, ਕੱਪੜਾ ਅਤੇ ਮਕਾਨ ਦੀ ਲੋੜ ਹੁੰਦੀ ਹੈ, ਜਿਸ ਕੋਲ ਇਹ ਤਿੰਨ ਚੀਜ਼ਾਂ ਨਹੀਂ ਹੁੰਦੀਆਂ ਉਸਦੀ ਜ਼ਿੰਦਗੀ ਨਰਕ ਵਰਗੀ ਹੋ ਜਾਂਦੀ ਹੈ। ਬੇਘਰ ਲੋਕ ਸਿਰਫ਼ ਭਾਰਤ ’ਚ ਹੀ ਨਹੀਂ ਹਨ, ਅਮਰੀਕਾ ਵਰਗੇ ਦੇਸ਼ ’ਚ ਵੀ ਅਜਿਹੇ ਲੋਕਾਂ ਦੀ ਗਿਣਤੀ ਲਗਭਗ 7 ਲੱਖ ਹੈ ਅਤੇ ਇਹ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਘਰਾਂ ਦੇ ਵੱਧ ਰਹੇ ਕਿਰਾਏ ਹਨ ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਹੋਮ ਸ਼ੈਲਟਰਾਂ, ਫਲਾਈਓਵਰਾਂ ਦੇ ਹੇਠਾਂ ਅਤੇ ਸੜਕਾਂ ’ਤੇ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ। ਸਭ ਤੋਂ ਵੱਧ ਬੇਘਰ ਲੋਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਅਤੇ ਕੈਲੀਫੋਰਨੀਆ ’ਚ ਪਾਏ ਜਾਂਦੇ ਹਨ। ਬਹੁਤ ਸਾਰੇ ਬੇਘਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਚਲੇ ਜਾਂਦੇ ਹਨ ਜਦੋਂ ਤੱਕ ਉਹ ਆਪਣਾ ਘਰ ਨਹੀਂ ਲੈ ਲੈਂਦੇ। ਕਈ ਲੋਕ ਨਸ਼ੇ ਕਾਰਣ ਜਾਂ ਮਾਨਸਿਕ ਸੰਤੁਲਨ ਗੁਅਾ ਦੇਣ ’ਤੇ ਵੀ ਬੇਘਰ ਹੋ ਜਾਂਦੇ ਹਨ ਅਤੇ ਟੀ.ਬੀ., ਐੱਚ.ਆਈ.ਵੀ. ਅਤੇ ਇਨਫੈਕਸ਼ਨ ਰੋਗਾਂ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: US 'ਚ ਯੂਨੀਵਰਸਿਟੀ ਕੈਂਪਸ ਨੇੜਿਓਂ ਮ੍ਰਿਤਕ ਮਿਲੇ ਭਾਰਤੀ ਵਿਦਿਆਰਥੀ ਦਾ ਹੋਇਆ ਪੋਸਟਮਾਰਟਮ, ਮੌਤ ਬਣੀ ਰਹੱਸ

ਸਮਾਜਿਕ ਸੰਸਥਾਵਾਂ ਵੀ ਕਰਦੀਆਂ ਹਨ ਮਦਦ

ਅੱਜ-ਕੱਲ੍ਹ ਸਰਦੀ ਦੇ ਮੌਸਮ ਵਿਚ ਬੇਘਰੇ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਦੇ ਰਹਿਣ ਲਈ ਸ਼ੈਲਟਰ ਹੋਮ ’ਚ ਪ੍ਰਬੰਧ ਵੀ ਕਰਦੀਆਂ ਹਨ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਪਹਿਨਣ ਲਈ ਗਰਮ ਕੱਪੜਿਆਂ ਦੀ ਲੋੜ ਵੀ ਪੂਰੀ ਕਰਦੀਆਂ ਹਨ। ਕਈ ਲੋਕਾਂ ਨੂੰ ਰੋਜ਼ਗਾਰ ਅਤੇ ਬੀਮਾਰ ਲੋਕਾਂ ਲਈ ਡਾਕਟਰਾਂ ਅਤੇ ਦਵਾਈਆਂ ਦੀ ਸਹੂਲਤ ਵੀ ਮੁਹੱਈਆ ਕਰਵਾਉਂਦੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਧ ਨਸ਼ੀਲੀਆਂ ਦਵਾਈਆਂ ਦਾ ਆਦੀ ਦੇਸ਼ : ਅਧਿਐਨ

11 ਹਜ਼ਾਰ ਸ਼ੈਲਟਰ ਹੋਮ ਫਿਰ ਵੀ ਲੋਕ ਬੇਘਰ

ਯੂ. ਐੱਸ. ਹਾਊਸਿੰਗ ਡਿਵੈਲਪਮੈਂਟ ਵਿਭਾਗ ਨੇ ਅਮਰੀਕਾ ’ਚ ਬੇਘਰ ਲੋਕਾਂ ਲਈ 11,000 ਸ਼ੈਲਟਰ ਹੋਮ ਬਣਾਏ ਹਨ। ਫਿਰ ਵੀ ਬਹੁਤ ਸਾਰੇ ਲੋਕ ਸ਼ੈਲਟਰਾਂ ਦੇ ਬਾਹਰ, ਸੜਕਾਂ ਤੇ ਅਤੇ ਗੱਡੀਆਂ ’ਚ ਸੌਣ ਲਈ ਮਜਬੂਰ ਹਨ। ਵਿਭਾਗ ਦੇ ਬੁਲਾਰੇ ਅਨੁਸਾਰ ਬੇਘਰੇ ਲੋਕਾਂ ਦੀਆਂ ਰਿਹਾਇਸ਼ੀ ਲੋੜਾਂ ਪੂਰੀਆਂ ਕਰਨ ਲਈ 2000 ਕਰੋੜ ਡਾਲਰ ਦੀ ਲੋੜ ਹੈ। ਵਿਭਾਗ ਵੱਲੋਂ ਲੋੜਵੰਦ ਬੇਘਰੇ ਲੋਕਾਂ ਨੂੰ ਸੈਕਸ਼ਨ 8 ਦੇ ਵਾਊਚਰ ਰਾਹੀਂ ਉਨ੍ਹਾਂ ਦੇ ਕਿਰਾਏ ਦੀ ਰਕਮ ਵੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਭੋਜਨ ਪੈਂਟਰੀ ਰਾਹੀਂ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ। ਅੰਕੜਿਆਂ ਮੁਤਾਬਕ ਪਿਛਲੇ ਸਾਲ ਨਾਲੋਂ ਬੇਘਰੇ ਲੋਕਾਂ ਦੀ ਗਿਣਤੀ 12 ਫੀਸਦੀ ਵਧੀ ਹੈ। ਜ਼ਿਆਦਾਤਰ ਲੋਕ ਕੰਮ ਨਾ ਹੋਣ ਕਾਰਨ ਬੇਘਰ ਹੋ ਜਾਂਦੇ ਹਨ ਅਤੇ ਜੇਕਰ ਉਹ ਕਿਤੇ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਉਸ ਲਈ ਆਈ. ਡੀ. ਅਤੇ ਪਤੇ ਦੀ ਲੋੜ ਪੈਂਦੀ ਹੈ ਜੋਕਿ ਉਨ੍ਹਾਂ ਕੋਲ ਨਹੀਂ ਹੁੰਦਾ। ਜ਼ਿਆਦਾਤਰ ਬਜ਼ੁਰਗ ਨਾਗਰਿਕ ਬੇਘਰ ਪਾਏ ਜਾਂਦੇ ਹਨ ਅਤੇ ਜੋ ਕਈ ਵਾਰ ਅਪਰਾਧੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਮਕਾਨ ਉਸਾਰੀ ਅਤੇ ਵਿਕਾਸ ਵਿਭਾਗ ਬੇਘਰੇ ਲੋਕਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਸਮੇਂ-ਸਮੇਂ 'ਤੇ ਸਰਕਾਰ ਨੂੰ ਸੁਚੇਤ ਕਰਦਾ ਰਹਿੰਦਾ ਹੈ ਅਤੇ ਮਕਾਨਾਂ ਦਾ ਬਜਟ ਵਧਾਉਣ ਅਤੇ ਬੇਘਰੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਝਾਅ ਦਿੰਦਾ ਰਹਿੰਦਾ ਹੈ।

ਇਹ ਵੀ ਪੜ੍ਹੋ: H-1B ਵੀਜ਼ਾ ਧਾਰਕਾਂ ਲਈ ਵੱਡੀ ਖ਼ਬਰ, ਹੁਣ ਅਮਰੀਕਾ 'ਚ ਹੀ ਕਰਵਾ ਸਕੋਗੇ Visa ਰੀਨਿਊ; ਪਾਇਲਟ ਪ੍ਰੋਜੈਕਟ ਲਾਂਚ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News