ਆਸਟ੍ਰੇਲੀਆ 'ਚ ਮਾਰ ਦਿੱਤੀਆਂ ਗਈਆਂ ਕਰੋੜਾਂ ਮਧੂ ਮੱਖੀਆਂ, ਜਾਣੋ ਪੂਰਾ ਮਾਮਲਾ

07/05/2022 3:57:31 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੁਨੀਆ ਦਾ ਉਹ ਦੇਸ਼ ਹੈ, ਜਿੱਥੇ ਸਭ ਤੋਂ ਵੱਧ ਸ਼ਹਿਦ ਪੈਦਾ ਹੁੰਦਾ ਹੈ। ਇੱਥੋਂ ਦੁਨੀਆ ਦੇ ਹੋਰ ਦੇਸ਼ਾਂ ਨੂੰ ਸ਼ਹਿਦ ਨਿਰਯਾਤ ਕੀਤਾ ਜਾਂਦਾ ਹੈ। ਹੁਣ ਇੱਥੇ ਸ਼ਹਿਦ ਬਣਾਉਣ ਵਾਲੀਆਂ ਮੱਖੀਆਂ ਮੁਸੀਬਤ ਵਿੱਚ ਹਨ। ਇੱਥੇ ਇੰਡਸਟਰੀ ਨੂੰ ਬਚਾਉਣ ਲਈ ਮਧੂ ਮੱਖੀਆਂ ਮਾਰੀਆਂ ਜਾ ਰਹੀਆਂ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮਧੂ ਮੱਖੀਆਂ ਮਾਰਨ ਨਾਲ ਇੰਡਸਟਰੀ ਕਿਵੇਂ ਬਚੇਗੀ? ਅਸਲ ਵਿੱਚ ਇਸ ਦਾ ਕਾਰਨ ਇੱਕ ਖ਼ਤਰਨਾਕ ਬਿਮਾਰੀ ਹੈ ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਸਾਰਾ ਉਦਯੋਗ ਹੀ ਢਹਿ-ਢੇਰੀ ਹੋ ਜਾਵੇਗਾ। 

ਨਹੀਂ ਮਿਲਿਆ ਕੋਈ ਹੋਰ ਵਿਕਲਪ
ਆਸਟ੍ਰੇਲੀਆ ਦਾ ਸ਼ਹਿਦ ਉਦਯੋਗ ਇਸ ਸਮੇਂ ਵਰੋਆ ਮਿਟਨ ਪਲੇਗ ਦੇ ਸਾਏ ਹੇਠ ਹੈ ਅਤੇ ਇਸੇ ਕਾਰਨ ਹਰ ਰੋਜ਼ ਮਧੂ ਮੱਖੀਆਂ ਦੀ ਮੌਤ ਹੋ ਰਹੀ ਹੈ।ਹੁਣ ਤੱਕ  600 ਛੱਤਿਆਂ ਵਿੱਚ ਮੌਜੂਦ ਕਈ ਮਧੂ ਮੱਖੀਆਂ ਮਾਰੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਕਈ ਲੱਖ ਮਧੂ ਮੱਖੀਆਂ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਆਸਟ੍ਰੇਲੀਆ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਇਸ ਬੀਮਾਰੀ ਨੂੰ ਵਧਣ ਤੋਂ ਰੋਕਣਾ ਹੈ ਤਾਂ ਮਧੂ ਮੱਖੀਆਂ ਨੂੰ ਮਾਰਨਾ ਪਵੇਗਾ। ਇਸ ਤੋਂ ਇਲਾਵਾ ਫਿਲਹਾਲ ਕੋਈ ਹੋਰ ਵਿਕਲਪ ਨਹੀਂ ਹੈ। ਛੇ ਮੀਲ ਦੇ ਘੇਰੇ ਵਿੱਚ ਇਨ੍ਹਾਂ ਮਧੂ ਮੱਖੀਆਂ ਨੂੰ ਮਾਰਨ ਲਈ ਇਰੇਡੀਕੈਸ਼ਨ ਜ਼ੋਨ ਬਣਾਇਆ ਗਿਆ ਹੈ। ਅਧਿਕਾਰੀਆਂ ਦਾ ਮਕਸਦ ਹੈ ਕਿ ਦੁਨੀਆ ਨੂੰ ਕਿਸੇ ਤਰ੍ਹਾਂ ਇਸ ਖਤਰਨਾਕ ਪਲੇਗ ਤੋਂ ਬਚਾਇਆ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਓਮੀਕਰੋਨ ਸਬਵੇਰੀਐਂਟ BA.2.75 ਮਾਮਲਿਆਂ ਦੀ ਪੁਸ਼ਟੀ 

18 ਮਿਲੀਅਨ ਮਧੂ ਮੱਖੀਆਂ ਦੀ ਮੌਤ
ਨਿਊ ਸਾਊਥ ਵੇਲਜ਼ ਦੇ ਚੀਫ਼ ਪਲਾਂਟ ਪ੍ਰੋਟੈਕਸ਼ਨ ਅਫ਼ਸਰ ਸਤੇਂਦਰ ਕੁਮਾਰ ਨੇ ਦੱਸਿਆ ਕਿ ਆਸਟ੍ਰੇਲੀਆ ਸਭ ਤੋਂ ਵੱਡਾ ਸ਼ਹਿਦ ਉਤਪਾਦਕ ਦੇਸ਼ ਹੈ ਜੋ ਵਰੋਆ ਮਿਟਨ ਪਲੇਗ ਤੋਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਲੇਗ ਕਾਰਨ ਆਸਟ੍ਰੇਲੀਆ ਦੇ ਸ਼ਹਿਦ ਉਦਯੋਗ ਨੂੰ 70 ਮਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।ਆਸਟ੍ਰੇਲੀਆ ਦੀ ਸ਼ਹਿਦ ਇੰਡਸਟਰੀ ਦੇ ਕਾਰਜਕਾਰੀ ਮੁਖੀ ਡੈਨੀ ਲੇ ਫਿਊਚੇਰੇ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਪਹਿਲਾਂ ਹੀ 600 ਛੱਤੇ ਖ਼ਤਮ ਕਰ ਦਿੱਤੇ ਹਨ। ਹਰ ਛੱਤੇ ਵਿੱਚ 30,000 ਮਧੂ ਮੱਖੀਆਂ ਸਨ। ਇਨ੍ਹਾਂ ਛੱਤਿਆਂ ਵਿੱਚ ਘੱਟੋ-ਘੱਟ ਕੁੱਲ 18 ਮਿਲੀਅਨ ਮਧੂ ਮੱਖੀਆਂ ਮੌਜੂਦ ਸਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ 'ਚ ਭਿਆਨਕ ਹੜ੍ਹ, 50 ਹਜ਼ਾਰ ਲੋਕ ਪ੍ਰਭਾਵਿਤ (ਤਸਵੀਰਾਂ)

ਖ਼ਤਮ ਹੋ ਜਾਂਦੀ ਇੰਡਸਟਰੀ
ਆਸਟ੍ਰੇਲੀਆ ਵਿਚ ਜਿਹੜਾ ਪਲੇਗ ਮਧੂ-ਮੱਖੀਆਂ ਦਾ ਸ਼ਿਕਾਰ ਕਰ ਰਿਹਾ ਹੈ ਉਸ ਕਾਰਨ ਉਨ੍ਹਾਂ ਦੀ ਉੱਡਣ, ਭੋਜਨ ਇਕੱਠਾ ਕਰਨ ਅਤੇ ਸ਼ਹਿਦ ਪੈਦਾ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਹੋਈ ਹੈ। ਇਸ ਪਲੇਗ ਕਾਰਨ ਆਸਟ੍ਰੇਲੀਆ ਵਿਚ ਮਧੂ ਮੱਖੀਆਂ ਦੀ ਗਿਣਤੀ ਕਾਫੀ ਪ੍ਰਭਾਵਿਤ ਹੋਈ ਹੈ। ਪਲੇਗ ਦਾ ਪਤਾ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਜੂਨ ਦੇ ਅਖੀਰ ਵਿੱਚ ਪਾਇਆ ਗਿਆ ਸੀ ਅਤੇ ਸ਼ਹਿਦ ਉਤਪਾਦਕਾਂ ਨੇ ਉਦੋਂ ਤੋਂ ਪੂਰਾ ਤਾਲਾਬੰਦੀ ਲਗਾ ਦਿੱਤੀ ਹੈ।ਪਹਿਲੀ ਮਧੂ ਮੱਖੀ ਐਪੀਸ ਮੇਲੀਫੇਰਾ ਨੂੰ 1822 ਵਿੱਚ ਆਸਟ੍ਰੇਲੀਆ ਵਿੱਚ ਲਿਆਂਦਾ ਗਿਆ ਸੀ। ਆਸਟ੍ਰੇਲੀਆ ਵਿੱਚ ਹੁਣ ਵੱਡੀ ਗਿਣਤੀ ਵਿੱਚ ਮਧੂ ਮੱਖੀ ਪਾਲਕ ਹਨ ਅਤੇ ਪਿੰਡਾਂ ਵਿੱਚ ਹਰ ਘਰ ਵਿੱਚ ਮਧੂ ਮੱਖੀਆਂ ਪਾਲੀਆਂ ਜਾਂਦੀਆਂ ਹਨ। ਅੱਜ ਮਧੂ ਮੱਖੀਆਂ ਅਤੇ ਸ਼ਹਿਦ ਇੱਥੋਂ ਦੀ ਆਰਥਿਕਤਾ ਦੇ ਮੁੱਖ ਸਰੋਤ ਹਨ।
 


Vandana

Content Editor

Related News