ਕੈਨੇਡਾ ''ਚ ਸੈਂਕੜੇ ਫ਼ੌਜੀ ਹੋਏ ਕੋਰੋਨਾ ਦੇ ਸ਼ਿਕਾਰ, ਵਾਇਰਸ ਦੇ ਦੂਜੇ ਦੌਰ ਤੋਂ ਬਚਣ ਦੀਆਂ ਤਿਆਰੀਆਂ

10/08/2020 10:39:55 AM

ਓਟਾਵਾ- ਕੈਨੇਡਾ ਦੀ ਫ਼ੌਜ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੀ ਖ਼ਬਰ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਫ਼ੌਜੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। 
ਕੋਰੋਨਾ ਦੀ ਪਹਿਲੀ ਲਹਿਰ ਵਿਚ ਮੱਧ ਮਾਰਚ ਵਿਚ ਹੀ 222 ਕੈਨੇਡੀਅਨ ਫ਼ੌਜੀ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ ਤੇ ਹੁਣ ਕੁਝ ਹੋਰ ਫ਼ੌਜੀ ਬੀਮਾਰ ਹੋ ਗਏ ਹਨ। ਬਾਕੀ ਸਭ ਠੀਕ ਹੋ ਗਏ ਹਨ ਤੇ 24 ਮਾਮਲੇ ਅਜੇ ਕਿਰਿਆਸ਼ੀਲ ਹਨ। ਇਸ ਸਭ ਦਾ ਖੁਲਾਸਾ ਰੱਖਿਆ ਮੰਤਰਾਲੇ ਦੇ ਬੁਲਾਰੇ ਡੈਨੀਅਲ ਲੀ ਬੁਥਿਲਰ ਨੇ ਕੀਤਾ ਹੈ ਪਰ ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਇਸ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਈ। 

ਪਹਿਲੀ ਵਾਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮਾਰਚ ਵਿਚ ਹੀ ਵਿਭਾਗ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਬਾਅਦ ਵਿਚ ਇਹ ਖੁਲਾਸਾ ਕੀਤਾ ਕਿ ਬਸੰਤ ਰੁੱਤ ਵਿਚ ਓਂਟਾਰੀਓ ਅਤੇ ਕਿਊਬਿਕ ਵਿਚ ਲੰਬੇ ਸਮੇਂ ਦੀ ਦੇਖਭਾਲ ਸਹੂਲਤਾਂ ਵਿਚ ਤਾਇਨਾਤ 1,600 ਤੋਂ ਵੱਧ ਫ਼ੌਜੀਆਂ ਵਿਚੋਂ 55 ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਸਨ ਪਰ ਉਨ੍ਹਾਂ ਨੇ ਪੂਰੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਸ ਦਾ ਫਾਇਦਾ ਉਠਾ ਕੇ ਵਿਦੇਸ਼ੀ ਹਮਲਾਵਰ ਸਾਜਸ਼ਾਂ ਰਚ ਸਕਦੇ ਸਨ। 


Lalita Mam

Content Editor

Related News