ਅਜ਼ਰਬੈਜਾਨ ''ਚ ਹੈਲੀਕਾਪਟਰ ਹਾਦਸਾਗ੍ਰਸਤ, 14 ਫ਼ੌਜੀਆਂ ਦੀ ਮੌਤ

Wednesday, Dec 01, 2021 - 11:02 AM (IST)

ਅਜ਼ਰਬੈਜਾਨ ''ਚ ਹੈਲੀਕਾਪਟਰ ਹਾਦਸਾਗ੍ਰਸਤ, 14 ਫ਼ੌਜੀਆਂ ਦੀ ਮੌਤ

ਬਾਕੂ (ਬਿਊਰੋ): ਅਜ਼ਰਬੈਜਾਨ 'ਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਕਾਕੇਸ਼ਸ ਖੇਤਰ ਦੇ ਪੂਰਬ ਵਿਚ ਇਕ ਸਿਖਲਾਈ ਉਡਾਣ ਦੌਰਾਨ ਅਜ਼ਰਬੈਜਾਨੀ ਫ਼ੌਜ ਦਾ ਇੱਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ 'ਚ 14 ਲੋਕਾਂ ਦੀ ਮੌਤ ਹੋ ਗਈ। ਸਾਬਕਾ ਸੋਵੀਅਤ ਗਣਰਾਜ ਦੇ ਫਰੰਟੀਅਰ ਗਾਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਟੇਟ ਬਾਰਡਰ ਸਰਵਿਸ ਦੇ ਹੈਲੀਕਾਪਟਰ ਦੇ ਹਾਦਸੇ ਦੇ ਨਤੀਜੇ ਵਜੋਂ 14 ਲੋਕ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਪੀੜਤ ਫ਼ੌਜੀ ਸਨ।

ਪੜ੍ਹੋ ਇਹ ਅਹਿਮ ਖਬਰ -ਚੀਨ ਦੇ ਪ੍ਰਮਾਣੂ ਭੰਡਾਰ ਤੋਂ ਡਰਿਆ ਅਮਰੀਕਾ, ਸਮਝੌਤੇ ਲਈ ਡ੍ਰੈਗਨ ਨਾਲ ਗੱਲਬਾਤ ਦੀ ਪਹਿਲ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ ਦੀ ਬਾਰਡਰ ਸਰਵਿਸ ਅਤੇ ਪ੍ਰੌਸੀਕਿਊਟਰ ਜਨਰਲ ਨੇ ਇਕ ਸਾਂਝੇ ਬਿਆਨ 'ਚ ਕਿਹਾ ਸੀ ਕਿ ਅਜ਼ਰਬੈਜਾਨ ਦੀ ਸਟੇਟ ਬਾਰਡਰ ਸਰਵਿਸ ਨਾਲ ਸਬੰਧਤ ਇਕ ਫ਼ੌਜੀ ਹੈਲੀਕਾਪਟਰ ਮੰਗਲਵਾਰ ਸਵੇਰੇ ਕਰੀਬ 10:40 ਵਜੇ ਇਕ ਸਿਖਲਾਈ ਉਡਾਣ ਦਾ ਸੰਚਾਲਨ ਕਰਦੇ ਹੋਏ ਖੈਜ਼ੀ ਖੇਤਰ ਦੇ ਗਾਰਖਬਤ ਹਵਾਈ ਖੇਤਰ 'ਚ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਕਿਸ ਕਾਰਨ ਕਰੈਸ਼ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਅਜਿਹੇ ਸਮੇਂ 'ਚ ਵਾਪਰੀ ਹੈ ਜਦੋਂ ਦੋ ਹਫਤੇ ਪਹਿਲਾਂ ਅਜ਼ਰਬੈਜਾਨ ਅਤੇ ਗੁਆਂਢੀ ਦੇਸ਼ ਅਰਮੇਨੀਆ ਵਿਚਾਲੇ ਉਨ੍ਹਾਂ ਦੀ ਸਾਂਝੀ ਸਰਹੱਦ 'ਤੇ ਸਭ ਤੋਂ ਭਿਆਨਕ ਲੜਾਈ ਹੋਈ।
 


author

Vandana

Content Editor

Related News