ਮਿਆਂਮਾਰ ''ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ
Wednesday, Apr 14, 2021 - 12:16 AM (IST)
ਯੰਗੂਨ-ਮਿਆਂਮਾਰ 'ਚ ਫੌਜ ਵੱਲੋਂ ਇਕ ਫਰਵਰੀ ਨੂੰ ਦੇਸ਼ 'ਚ ਕੀਤੇ ਗਏ ਤਖਤਾਪਲਟ ਤੋਂ ਬਾਅਦ ਹੁਣ ਤੱਕ ਘਟੋ-ਘੱਟ 701 ਲੋਕਾਂ ਨੂੰ ਮਾਰਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 3100 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਵਿਰੋਧ ਪ੍ਰਦਰਸ਼ਨ ਵਿਰੁੱਧ 650 ਗ੍ਰਿਫਤਾਰੀ ਵਾਰੰਟੀ ਜਾਰੀ ਕੀਤੇ ਗਏ। ਇਨ੍ਹਾਂ ਕਾਰਵਾਈਆਂ ਦੇ ਬਾਵਜੂਦ ਦੇਸ਼ 'ਚ ਪ੍ਰਦਰਸ਼ਨਕਾਰੀ ਫੌਜੀ ਸ਼ਾਸਨ ਦਾ ਵਿਰੋਧ ਕਰ ਰਹੇ ਹਨ। ਇਹ ਅੰਕੜੇ ਰਾਜਨੀਤਿਕ ਕੈਦੀਆਂ ਲਈ ਸਹਾਇਤਾ ਸੰਗਠਨ (ਏ.ਏ.ਪੀ.ਪੀ.) ਨੇ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ-ਯੂਕ੍ਰੇਨ ਦੀ ਸਰਹੱਦ ਨੇੜੇ ਫੌਜੀਆਂ ਦੀ ਤਾਇਨਾਤੀ ਨਾਟੋ ਨੂੰ ਜਵਾਬ ਹੈ : ਰੂਸ
ਸੰਗਠਨ ਨੇ ਆਪਣੀ ਰਿਪੋਰਟ 'ਚ ਇਹ ਵੀ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚ ਸੁਰੱਖਿਆ ਬਲਾਂ ਨੇ ਨਾਗਰਿਕਾਂ ਦੇ ਅਧਿਕਾਰਾਂ 'ਤੇ ਖੁੱਲ੍ਹ ਦੇ ਦਖਲਅੰਦਾਜ਼ੀ ਕੀਤੀ ਹੈ ਉਥੇ ਦੇ ਲੋਕਾਂ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਐਨਾਡੋਲੂ ਏਜੰਸੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫੌਜ ਵੱਲੋਂ ਬਾਗੋ ਕਸਬੇ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੀਤੇ ਗਏ ਦਮਨ ਚੱਕਰ 'ਚ ਘਟੋ-ਘੱਟ 82 ਲੋਕ ਮਾਰੇ ਗਏ ਹਨ। ਦੱਸ ਦੇਈਏ ਕਿ ਫੌਜੀ ਤਖਤਾਪਲਟ ਤੋਂ ਬਾਅਦ ਹੁਣ ਤੱਕ ਦੇਸ਼ ਦੀ ਨੇਤਾ ਆਂਗ ਸਾਨ ਸੂ ਚੀ ਸਮੇਤ ਕਈ ਸੱਤਾਧਾਰੀ ਅਹੁਦਾ ਅਧਿਕਾਰੀਆਂ ਨੂੰ ਰਿਹਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਜਾਨਸਨ ਐਂਡ ਜਾਨਸਨ ਨੇ ਯੂਰਪ 'ਚ ਆਪਣਾ ਕੋਰੋਨਾ ਰੋਕੂ ਟੀਕਾ ਲਾਉਣ 'ਚ ਦੇਰੀ ਕਰਨ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।