ਇਤਾਲਵੀਆਂ ਨੂੰ ਭਾਰਤੀ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਲਈ ਮਿਲਾਨ ਜਰਨਲ ਕੌਂਸਲੇਟ ਦਾ ਸ਼ਲਾਘਾਯੋਗ ਉਪਰਾਲਾ
Monday, Mar 24, 2025 - 09:25 PM (IST)

ਮਿਲਾਨ (ਇਟਲੀ) (ਸਾਬੀ ਚੀਨੀਆ) : ਇਟਾਲੀਅਨ ਲੋਕਾਂ ਨੂੰ ਭਾਰਤ ਦੇ ਗੌਰਵਮਈ ਵਿਰਸੇ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਲਈ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਸਮੇਂ-ਸਮੇਂ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸੇ ਪ੍ਰਕਾਰ ਭਾਰਤੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਹਿਯੋਗ ਨਾਲ਼ ਨੌਰਥ ਇਟਲੀ ਦੇ ਸ਼ਹਿਰ ਤੁਰੀਨ ਵਿਖੇ ਕੰਨੜ ਭਾਸ਼ਾ ਦੀ ਬਹੁ-ਚਰਚਿਤ ਫਿਲਮ "ਕਨਤਾਰਾ" ਦਿਖਾਈ ਗਈ।
ਇਹ ਫਿਲਮ ਭਾਰਤ ਦੇਸ਼ ਦੇ ਪੁਰਾਣੇ ਰੀਤੀ, ਰਿਵਾਜ ਤੇ ਸੰਸਕ੍ਰਿਤੀ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦੀ ਹੈ। ਵਿਸ਼ੇ ਦੇ ਨਾਲ਼-ਨਾਲ ਇਹ ਫਿਲਮ ਇਕ ਐਕਸ਼ਨ ਭਰਪੁਰ ਫਿਲਮ ਹੈ ਜਿਸ ਨੂੰ ਦੇਖ ਕੇ ਇਟਾਲੀਅਨ ਲੋਕ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ।
ਦੱਸਣਯੋਗ ਹੈ ਕਿ ਕੌਸਲਟ ਜਨਰਲ ਮਿਲਾਨ ਸ਼੍ਰੀ ਲਵੱਨਿਆ ਕੁਮਾਰ ਜੀ ਦੇ ਵਿਸ਼ੇਸ਼ ਦਿਸ਼ਾਂ ਨਿਰਦੇਸ਼ਾ ਵਿੱਚ ਨੌਰਥ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰਤੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ ਜੋ ਕਿ ਵਿਦੇਸ਼ੀ ਦਰਸ਼ਕਾਂ ਲਈ ਭਰਪੂਰ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਤੇ ਸਿਨੇਮਾਂ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8