ਜਦੋਂ ਖਾਣਾ ਦੇਖਦੇ ਹੀ ਜਿਰਾਫ ਨੇ ਕਾਰ ''ਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼ (ਵੀਡੀਓ)

Saturday, Apr 14, 2018 - 12:04 PM (IST)

ਲੰਡਨ(ਬਿਊਰੋ)— ਯੂ. ਕੇ ਦੀ ਮਿਡਲੈਂਡਸ ਸਫਾਰੀ ਪਾਰਕ ਵਿਚ ਉਸ ਸਮੇਂ ਇਕ ਅਜੀਬੋ-ਗਰੀਬ ਮਾਮਲਾ ਦੇਖਣ ਨੂੰ ਮਿਲਿਆ ਜਦੋਂ ਇਕ ਜਿਰਾਫ ਨੇ ਕਾਰ ਅੰਦਰ ਆਪਣਾ ਸਿਰ ਵਾੜ ਲਿਆ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਯੂ.ਕੇ ਵਿਚ ਸਥਿਤ ਮਿਡਲੈਂਡਸ ਸਫਾਰੀ ਪਾਰਕ ਵਿਚ ਲੋਕ ਘੁੰਮਣ ਲਈ ਆਉਂਦੇ ਹਨ ਅਤੇ ਕਾਰ ਰਾਹੀਂ ਘੁੰਮਦੇ ਹੋਏ ਜਾਨਵਰਾਂ ਨੂੰ ਖਾਣਾ ਖਿਲਾਉਂਦੇ ਹਨ ਅਤੇ ਉਸ ਸਮੇਂ ਕਾਰ ਦੇ ਸ਼ੀਸ਼ੇ ਅੱਧੇ ਬੰਦ ਰੱਖਣ ਲਈ ਕਿਹਾ ਗਿਆ ਹੈ ਪਰ ਇਕ ਜੋੜੇ ਨੇ ਅਜਿਹਾ ਨਹੀਂ ਕੀਤਾ ਅਤੇ ਕਾਰ ਦੇ ਸ਼ੀਸ਼ੇ ਪੂਰੇ ਖੋਲ੍ਹੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਸ ਜੋੜੇ ਨੇ ਜਿਰਾਫ ਨੂੰ ਖਾਣਾ ਖਿਲਾਉਣਾ ਚਾਹਿਆ ਤਾਂ ਭੁੱਖੇ ਜਿਰਾਫ ਨੇ ਖਾਣਾ ਦੇਖ ਕੇ ਆਪਣਾ ਸਿਰ ਕਾਰ ਅੰਦਰ ਵਾੜ ਲਿਆ ਅਤੇ ਖਾਣਾ ਖਾਣ ਲੱਗ ਪਿਆ। ਇਹ ਸਭ ਦੇਖ ਕੇ ਕਾਰ ਅੰਦਰ ਬੈਠਾ ਜੋੜਾ ਕਾਫੀ ਡਰ ਗਿਆ ਅਤੇ ਉਨ੍ਹਾਂ ਨੇ ਤੁਰੰਤ ਕਾਰ ਦੇ ਸ਼ੀਸ਼ੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ੀਸ਼ਾ ਟੁੱਟ ਗਿਆ। ਇਸ ਘਟਨਾ ਵਿਚ ਜਿਰਾਫ ਨੂੰ ਮਾਮੂਲੀ ਸੱਟ ਲੱਗ ਗਈ।

 


Related News