ਤੁਰਕੀ ਨੇ ਇਰਾਕ ਦੇ ਸਕੂਲ ''ਤੇ ਕੀਤਾ ਡਰੋਨ ਨਾਲ ਹਮਲਾ, PKK ਦੇ 18 ਲੜਾਕਿਆਂ ਦੀ ਮੌਤ

Thursday, Aug 19, 2021 - 02:00 AM (IST)

ਤੁਰਕੀ ਨੇ ਇਰਾਕ ਦੇ ਸਕੂਲ ''ਤੇ ਕੀਤਾ ਡਰੋਨ ਨਾਲ ਹਮਲਾ, PKK ਦੇ 18 ਲੜਾਕਿਆਂ ਦੀ ਮੌਤ

ਬਗਦਾਦ-ਇਰਾਕ ਦੇ ਉੱਤਰੀ ਹਿੱਸੇ 'ਚ ਸਥਿਤ ਸਿੰਜਰ 'ਚ ਕੁਰਦੀਸਤਾਨ ਵਰਕਰਸ ਪਾਰਟੀ (ਪੀ.ਕੇ.ਕੇ.) ਦੇ 18 ਲੜਾਕਿਆਂ ਦਾ ਕਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਡਰੋਨ ਤੋਂ ਹਵਾਈ ਹਮਲਾ ਕਰ ਕੇ ਮਾਰਿਆ ਗਿਆ ਹੈ। ਇਹ ਜਾਣਕਾਰੀ ਕੁਰਦਿਸ਼ ਸਕਿਓਰਟੀ ਨਾਲ ਜੁੜੇ ਸੂਤਰਾਂ ਨੇ ਦਿੱਤੀ ਹੈ। ਪੀ.ਕੇ.ਕੇ. ਤੁਰਕੀ ਨਾਲ ਜੁੜਿਆ ਇਕ ਸੰਗਠਨ ਹੈ ਜਿਸ 'ਤੇ ਉਥੇ ਪਾਬੰਦੀ ਲਾਈ ਗਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ 'ਤੇ ਮੰਗਲਵਾਰ ਦੀ ਸ਼ਾਮ ਨੂੰ ਹਮਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਤੇ ਯੁਗਾਂਡਾ 'ਚ ਮਿਲੀ ਨਕਲੀ ਕੋਰੋਨਾ ਵੈਕਸੀਨ, WHO ਨੇ ਜਾਰੀ ਕੀਤੀ ਚਿਤਾਵਨੀ

ਇਲਾਕੇ ਦੀ ਕੁਰਦ ਪੇਸ਼ਮਗਰਾ ਸੁਰੱਖਿਆ ਬਲ ਦੇ ਕਮਾਂਡਰ ਲੁਕਮਨ ਗੈਲੀ ਨੇ ਦੱਸਿਆ ਕਿ ਤੁਰਕੀ ਦੇ ਡਰੋਨ ਤੋਂ ਸਕੂਲ ਦੀ ਈਮਾਰਤ 'ਤੇ ਹਮਲਾ ਕੀਤਾ ਗਿਆ ਸੀ ਜਿਸ ਦਾ ਇਸਤੇਮਾਲ ਪੀ.ਕੇ.ਕੇ. ਦੇ ਮੈਂਬਰ ਇਕ ਕਲੀਨਿਕ ਦੇ ਤੌਰ 'ਤੇ ਕਰ ਰਹੇ ਸਨ। ਇਹ ਥਾਂ ਨੀਨਵੇ ਦੀ ਸੂਬਾਈ ਰਾਜਧਾਨੀ ਮੋਸੁਲ ਤੋਂ ਲਗਭਗ 100 ਕਿਲੋਮੀਟਰ ਪੱਛਮ 'ਚ ਸਥਿਤ ਹੈ। ਹਮਲੇ 'ਚ ਜਿਨ੍ਹਾਂ 18 ਲੋਕਾਂ ਨੂੰ ਮਾਰਿਆ ਗਿਆ ਉਨ੍ਹਾਂ 'ਚ ਸੀਨੀਅਰ ਸਥਾਨਕ ਨੇਤਾ ਮਧਲੂਮ ਰੂਈਸੀ ਵੀ ਸ਼ਾਮਲ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਕਈ ਹੋਰ ਲਾਸ਼ਾਂ ਅਜੇ ਵੀ ਮਲਬੇ ਹੇਠਾਂ ਹਨ ਜਿਨ੍ਹਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਕੇਂਦਰੀ ਬੈਂਕ ਦੇ ਗਵਰਨਰ ਬੋਲੇ-ਦੇਸ਼ 'ਚ ਵਿਦੇਸ਼ੀ ਮੁਦਰਾ ਭੰਡਾਰ ਉਪਲੱਬਧ ਨਹੀਂ

ਗੈਲੀ ਨੇ ਦੱਸਿਆ ਕਿ ਲਗਾਤਾਰ ਦੂਜੇ ਦਿਨ ਅਜਿਹਾ ਦੂਜੀ ਵਾਰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਿੰਜਰ ਦੇ ਪੁਰਾਣੇ ਬਾਜ਼ਾਰ 'ਤੇ ਹਮਲਾ ਕੀਤਾ ਗਿਆ ਸੀ ਜਿਸ 'ਚ ਸਿੰਜਰ ਪ੍ਰੋਟੈਕਸ਼ਨ ਯੂਨਿਟ (ਵਾਈ.ਬੀ.ਐੱਸ.) 'ਚ ਇਕ ਮੁਖੀ ਮੈਂਬਰ ਸਈਅਦ ਹਸਨ ਸਈਅਦ ਅਤੇ ਉਨ੍ਹਾਂ ਦੇ ਦੋ ਸਾਥੀਆਂ ਦੀ ਮੌਤ ਹੋ ਗਈ। ਜਦਕਿ ਇਸ ਹਮਲੇ 'ਚ ਉਨ੍ਹਾਂ ਦੇ ਦੋ ਬੇਟੇ ਵੀ ਜ਼ਖਮੀ ਹੋਏ। ਵਾਈ.ਬੀ.ਐੱਸ. ਦੀ ਗੱਲ ਕਰੀਏ ਤਾਂ ਸਾਲ 2007 'ਚ ਇਰਾਕ 'ਚ ਯਜੀਦੀ ਸਮੂਹ ਦੀ ਰੱਖਿਆ ਲਈ ਇਰਾਕ 'ਚ ਹੀ ਇਸ ਦਾ ਗਠਨ ਕੀਤਾ ਗਿਆ ਸੀ ਜੋ ਇਕ ਯਜੀਦੀ ਮਿਲੀਸ਼ੀਆ ਸਮੂਹ ਹੈ। ਇਸ ਦੇ ਪੀ.ਕੇ.ਕੇ. ਨਾਲ ਮਜ਼ਬੂਤ ਸੰਬੰਧ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News