ਮਾਈਕ੍ਰੋਸਾਫਟ ਨੇ ਯਾਹੂ ਖਰੀਦਣ ਦਾ ਦਿੱਤਾ ਆਫਰ
Tuesday, May 04, 2021 - 08:23 PM (IST)
ਵਾਸ਼ਿੰਗਟਨ–ਯਾਹੂ ਕਦੀ ਦੁਨੀਆ ਦਾ ਨੰਬਰ ਵਨ ਸਰਚ ਇੰਜਣ ਸੀ ਪਰ ਗੂਗਲ ਨੇ ਹੌਲੀ-ਹੌਲੀ ਇਸ ਦੀ ਬਾਦਸ਼ਾਹਤ ਪੂਰੀ ਤਰ੍ਹਾਂ ਖਤਮ ਕਰ ਦਿੱਤੀ। ਹੁਣ ਮਾਈਕ੍ਰੋਸਾਫਟ ਕਾਰਪ ਨੇ ਯਾਹੂ ਇੰਕ ਨੂੰ ਖਰੀਦਣ ਲਈ 44.6 ਬਿਲੀਅਨ ਡਾਲਰ (ਕਰੀਬ 3.3 ਲੱਖ ਕਰੋੜ ਰੁਪਏ) ਦਾ ਆਫਰ ਕੀਤਾ ਹੈ।
ਇਸ ਡੀਲ ਦੇ ਦਮ ’ਤੇ ਇਹ ਦੋਵੇਂ ਕੰਪਨੀਆਂ ਗੂਗਲ ਲਈ ਚੁਣੌਤੀ ਖੜ੍ਹੀ ਕਰ ਸਕਦੀ ਹੈ। ਯਾਹੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦਾ ਬੋਰਡ ਇਸ ਆਫਰ ਦਾ ਮੁਲਾਂਕਣ ਕਰੇਗਾ। 70 ਕਰੋੜ ਯੂਜ਼ਰ ਬੇਸ ਵਾਲੀ ਯਾਹੂ ਦੇ ਸ਼ੇਅਰ ਦੀ ਕੀਮਤ ਲਗਭਗ 48 ਫੀਸਦੀ ਵਧ ਕੇ 28.33 ਡਾਲਰ (ਕਰੀਬ 2090 ਰੁਪਏ) ਹੋ ਗਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਈਕ੍ਰੋਸਾਫਟ ਨੇ ਯਾਹੂ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੋਵੇ ਸਗੋਂ 2008 ਤੋਂ ਉਹ ਲਗਾਤਾਰ ਇਸ ਦੀ ਕੋਸ਼ਿਸ਼ ਕਰ ਰਹੀ ਹੈ। ਮਾਈਕ੍ਰੋਸਾਫਟ ਨੇ ਯਾਹੂ ਬੋਰਡ ਨੂੰ ਇਕ ਲੈਟਰ ਲਿਖਿਆ ਹੈ, ਜਿਸ ’ਚ ਉਸ ਨੇ ਪ੍ਰਤੀ ਸ਼ੇਅਰ 31 ਡਾਲਰ ਨਕਦ ਅਤੇ ਸਟਾਕ ਦੀ ਪੇਸ਼ਕਸ਼ ਕੀਤੀ। ਜੇ ਇਹ ਡੀਲ ਹੁੰਦੀ ਹੈ ਤਾਂ ਲੋਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ।
ਇਹ ਵੀ ਪੜ੍ਹੋ-ਈਰਾਨ ਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਬਣੀ ਸਹਿਮਤੀ
ਨਿਊਜ਼, ਫਾਇਨਾਂਸ ਅਤੇ ਸਪੋਰਟਸ ’ਚ ਯਾਹੂ ਦਾ ਦਬਦਬਾ
ਯਾਹੂ ’ਤੇ 500 ਮਿਲੀਅਨ (50 ਕਰੋੜ) ਲੋਕ ਹਰ ਮਹੀਨੇ ਨਿਊਜ਼, ਫਾਇਨਾਂਸ ਅਤੇ ਸਪੋਰਟਸ ਲਈ ਆਉਂਦੇ ਹਨ। ਕੰਜ਼ਿਊਮਰ ਈਮੇਲ ਸਰਵਿਸ ਇਹ ਨੰਬਰ ਵਨ ਹੈ। ਹਾਲਾਂਕਿ ਐਕਸਪਰਟਸ ਦਾ ਕਹਿਣਾ ਹੈ ਕਿ ਦੋਵੇਂ ਕੰਪਨੀਆਂ ਦੇ ਕਈ ਓਵਰਲੇਪਿੰਗ ਬਿਜ਼ਨੈੱਸ ਹਨ। ਇਨ੍ਹਾਂ ’ਚ ਇੰਸਟੈਂਟ ਮੈਸੇਜਿੰਗ ਤੋਂ ਈਮੇਲ ਅਤੇ ਵਿਗਿਆਪਨ ਸ਼ਾਮਲ ਹਨ। ਨਿਊਜ਼, ਟਰੈਵਲ ਅਤੇ ਫਾਇਨਾਂਸ ਸਾਈਟ ਦੇ ਨਾਲ ਵੈੱਬ ਸਰਚ ਮਾਰਕੀਟ ਵੀ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਥਾਵਾਂ ’ਤੇ ਗੂਗਲ ਦਾ ਦਬਦਬਾ ਹੈ।
ਇਹ ਵੀ ਪੜ੍ਹੋ-EU ਰੈਗੂਲੇਟਰਾਂ ਨੇ ਚੀਨ ਦੇ ਸਿਨੋਵੈਕ ਟੀਕੇ ਦੀ ਸਮੀਖਿਆ ਕੀਤੀ ਸ਼ੁਰੂ
ਗੂਗਲ ਨਾਲ ਮੁਕਾਬਲੇਬਾਜ਼ੀ ’ਚ ਯੂਜ਼ਰਜ਼ ਦਾ ਫਾਇਦਾ
ਇਸ ’ਚ ਕੋਈ ਦੋ ਰਾਏ ਨਹੀਂ ਹੈ ਕਿ ਇੰਟਰਨੈੱਟ ਦੀ ਦੁਨੀਆ ਦਾ ਗੂਗਲ ਬੇਤਾਜ ਬਾਦਸ਼ਾਹ ਹੈ। ਗੂਗਲ ਸਰਚ ਇੰਜਣ ਤੋਂ ਲੈ ਕੇ ਸਮਾਰਟਫੋਨ ਦੇ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਤੱਕ ਗੂਗਲ ਸਭ ਕੰਟਰੋਲ ਕਰ ਰਿਹਾ ਹੈ। ਜ਼ਿਆਦਾਤਰ ਲੋਕ ਗੂਗਲ ਦੇ ਐਪਸ ਅਤੇ ਸਾਫਟਵੇਅਰ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਗਏ ਹਨ। ਇਹੀ ਕਾਰਨ ਹੈ ਕਿ ਗੂਗਲ ਹੁਣ ਹੌਲੀ-ਹੌਲੀ ਆਪਣੀਆਂ ਕਈ ਸਰਵਿਸਿਜ਼ ਨੂੰ ਪੇਡ ਕਰਦਾ ਜਾ ਰਿਹਾ ਹੈ। ਸਿਰਫ ਗੂਗਲ ਫੋਟੋਜ਼ ਲਈ ਯੂਜ਼ਰ ਨੂੰ 130 ਰੁਪਏ ਮਹੀਨਾ ਖਰਚ ਕਰਨੇ ਪੈ ਸਕਦੇ ਹਨ। ਅਜਿਹੇ ’ਚ ਮਾਈਕ੍ਰੋਸਾਫਟ ਦੇ ਹੱਥ ’ਚ ਯਾਹੂ ਦੀ ਕਮਾਨ ਆ ਜਾਂਦੀ ਹੈ ਤਾਂ ਉਹ ਗੂਗਲ ਨੂੰ ਚੁਣੌਤੀ ਦੇਣ ਲਈ ਕਈ ਸਰਵਿਸਿਜ਼ ਲਾਂਚ ਕਰ ਸਕਦੀ ਹੈ।
ਇਹ ਵੀ ਪੜ੍ਹੋ-ਅਮਰੀਕਾ ਤੋਂ ਭਾਰਤ ਖਰੀਦੇਗਾ 6 ਹੋਰ P-8I Submarine ਹੰਟਿੰਗ ਏਅਰਕ੍ਰਾਫਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।