ਪੀਸੀਏ ਦੀ ਰੂਹੇ-ਰਵਾਂ ਮਿੱਕੀ ਸਰਾਂ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾ
Wednesday, Apr 06, 2022 - 05:40 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਸਥਾਨਿਕ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਦੇ ਮੋਢੀ ਮੈਂਬਰ ਮਿੱਕੀ ਸਰਾਂ ਨੂੰ ਪਿਛਲੇ ਦਿਨੀਂ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸਤਵਿੰਦਰ ਕੌਰ ਸਰਾਂ (72) ਅਚਾਨਕ ਸਦੀਵੀ ਵਿਛੋੜਾ ਦੇ ਗਏ। ਸਵ. ਮਾਤਾ ਸਤਵਿੰਦਰ ਕੌਰ ਜੀ ਅਕਸਰ ਅਮਰੀਕਾ ਆਪਣੇ ਬੇਟੇ ਮਿੱਕੀ ਸਰਾਂ ਕੋਲ ਕੈਲੀਫੋਰਨੀਆ ਬੇ-ਏਰੀਏ ਵਿਖੇ ਆਉਂਦੇ ਜਾਂਦੇ ਰਹਿੰਦੇ ਸਨ। ਇਸ ਵਾਰ ਵੀ ਮਾਤਾ ਜੀ ਬੇ-ਏਰੀਏ ਆਏ ਹੋਏ ਸਨ ਕਿ ਅਚਾਨਕ ਰਾਤ ਨੂੰ ਨੀਂਦ ‘ਚ ਹੀ ਅਕਾਲ ਚਲਾਣਾ ਕਰ ਗਏ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਔਰਤਾਂ ਦੀ ਹੋਂਦ ਖ਼ਤਰੇ 'ਚ! ਨਵਜੰਮੀਆਂ ਬੱਚੀਆਂ ਦੇ ਹੋ ਰਹੇ ਕਤਲ
ਮਿੱਕੀ ਸਰਾਂ ਇੰਡੀਆ ਗਏ ਹੋਏ ਸੀ, ਇੱਕਦਮ ਮਾੜੀ ਖ਼ਬਰ ਮਿਲਣ ਮਗਰੋਂ ਉਹਨਾਂ ਨੂੰ ਵਾਪਸ ਅਮਰੀਕਾ ਆਉਣਾ ਪਿਆ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਮਾਤਾ ਜੀ ਦੀ ਇੱਛਾ ਮੁਤਾਬਿਕ ਉਹ ਮ੍ਰਿਤਕ ਸ਼ਰੀਰ ਨੂੰ ਪੰਜਾਬ ਲੈਕੇ ਜਾਣਗੇ ਤੇ ਮਾਤਾ ਜੀ ਦੀ ਦੇਹ ਦਾ ਸਸਕਾਰ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗਾ। ਮਿੱਕੀ ਦੇ ਪਿਤਾ ਸ. ਰਛਪਾਲ ਸਿੰਘ ਸਰਾਂ ਵੀ ਕਈ ਸਾਲ ਪਹਿਲਾਂ ਪਰਮਾਤਮਾਂ ਦੇ ਚਰਨਾ ਵਿੱਚ ਜਾ ਬਿਰਾਜੇ ਸਨ। ਕੈਲੀਫੋਰਨੀਆ ਸਟੇਟ ਦੀ ਰਸਮੀ ਕਾਰਵਾਈ ਪੂਰੀ ਹੋਣ ਮਗਰੋਂ ਮਾਤਾ ਜੀ ਦੀ ਦੇਹ ਦੇ ਦਰਸ਼ਨ ਬੇ-ਏਰੀਏ ਵਿਖੇ ਕਰਵਾਏ ਜਾਣਗੇ।ਸਮਾਂ ਅਤੇ ਸਥਾਨ ਸ਼ੋਸ਼ਲ ਮੀਡੀਏ ਜ਼ਰੀਏ ਜਲਦੀ ਦੱਸ ਦਿੱਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਜਿੱਥੇ ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਸਰਾਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ, ਓਥੇ ਪੀਸੀਏ ਪਰਿਵਾਰ ਵੀ ਇਸ ਦੁੱਖ ਦੀ ਘੜੀ ਵਿੱਚ ਮਿੱਕੀ ਸਰਾਂ ਦੇ ਮੋਢੇ ਨਾਲ ਮੋਢਾ ਲਾਕੇ ਖੜ੍ਹਾ ਹੈ। ਦੁੱਖ ਸਾਂਝਾ ਕਰਨ ਲਈ ਜਾ ਵਧੇਰੇ ਜਾਣਕਾਰੀ ਲਈ ਤੁਸੀਂ ਮਿੱਕੀ ਸਰਾਂ ਨੂੰ (408) 966-7019 ‘ਤੇ ਸੰਪਰਕ ਕਰ ਸਕਦੇ ਹੋ।